JalandharPunjab

CP ਸੰਧੂ ਵਲੋਂ ਪੁਲਿਸ ਅਫਸਰਾਂ ਅਤੇ SHO’s ਨਾਲ ਵਿਸ਼ੇਸ਼ ਮੀਟਿੰਗ

ਜਲੰਧਰ, ਐਚ ਐਸ ਚਾਵਲਾ।

ਅੱਜ ਮਿਤੀ 28-10- 2022 ਨੂੰ ਕਮਿਸ਼ਨਰ ਪੁਲਿਸ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS ਵੱਲੋਂ ਕਮਿਸ਼ਨਰਰੇਟ ਦੇ ਪੁਲਿਸ ਅਫਸਰਾਨ ਅਤੇ ਸਾਰੇ ਥਾਣਾ ਜਾਤ ਦੇ ਮੁੱਖੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ।

ਕਮਿਸ਼ਨਰ ਸਾਹਿਬ ਨੇ ਸਾਰੇ ਥਾਣਿਆਂ ਦੇ ਅਧੀਨ ਆਉਂਦੇ ਭਗੌੜਿਆਂ ਦੀਆਂ ਲਿਸਟਾਂ ਚੈਕ ਕੀਤੀਆਂ ਅਤੇ ਇਨ੍ਹਾਂ ਭਗੌੜਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਲਈ ਆਦੇਸ਼ ਦਿੱਤੇ ਗਏ। ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਆਮ ਲੋਕਾਂ ਨੂੰ ਥਾਣਿਆਂ ਵਿੱਚ ਇਨਸਾਫ ਦੇਣ ਲਈ ਸਮਾਂ ਰਹਿੰਦੇ ਸੁਣਵਾਈ ਕੀਤੀ ਜਾਵੇ ਅਤੇ ਲੋਕਾਂ ਨੂੰ ਅਛੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜ਼ੋਰ ਦਿੱਤਾ ਗਿਆ। ਕਰਪਸ਼ਨ ਸਬੰਧੀ ਜ਼ੀਰੋ ਟੌਲਰੈਂਸ ਨੂੰ ਸੌ ਪ੍ਰਤੀਸ਼ਤ ਲਾਗੂ ਕਰਨ ਲਈ ਕਿਹਾ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਨਾਕਿਆਂ ਅਤੇ ਗਸ਼ਤ ਪਾਰਟੀਆਂ ਦੀ ਗਿਣਤੀ ਵਧ ਕੀਤੀ ਜਾਵੇ।

Back to top button