Jalandhar

ਪਿੰਡ ਰਾਏਪੁਰ ਰਸੂਲਪੁਰ ‘ਚ ਦੋ ਧਿਰਾਂ ਦੀ ਲੜਾਈ, ਅਕਾਲੀ ਨੇਤਾ ‘ਤੇ ਸਾਥੀ ਨੂੰ ਮਾਰੀ ਗੋਲ਼ੀ, ਦੋਨੋਂ ਗੰਭੀਰ ਜ਼ਖ਼ਮੀ

ਜਲੰਧਰ- ਪਠਾਨਕੋਟ ਮਾਰਗ ‘ਤੇ ਪੈਂਦੇ ਪਿੰਡ ਰਾਏਪੁਰ ਰਸੂਲਪੁਰ ਦੇ ਬੱਸ ਸਟੈਂਡ ਤੇ ਇਕ ਦੁਕਾਨ ‘ਚ ਦੋ ਧਿਰਾਂ ਦੀ ਆਪਸੀ ਹੋਈ ਲੜਾਈ ਦੌਰਾਨ ਚੱਲੀ ਗੋਲ਼ੀ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

 

ਪੁਲਿਸ ਥਾਣਾ ਮਕਸੂਦਾਂ ਦੇ ਐਸ ਐਚ ਓ ਮਨਜੀਤ ਸਿੰਘ ਨੇ ਦਸਿਆ ਕਿ ਉਕਤ ਮਾਮਲੇ ‘ਚ ਕੁਝ ਹਮਲਾਵਰ ਵਿਅਕਤੀਆਂ ਤੇ ਧਾਰਾ 307 ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ. ਗੋਲੀਬਾਰੀ ਦੀ ਘਟਨਾ ਤੋਂ ਬਾਅਦ ਥਾਣਾ ਮਕਸੂਦਾਂ ਦੀ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਤੁਰੰਤ ਪ੍ਰਭਾਵ ਨਾਲ ਮੌਕੇ ‘ਤੇ ਪਹੁੰਚ ਗਈ ਹੈ। ਪੁਲੀਸ ਨੇ ਗੋਲੀਬਾਰੀ ਦੀ ਘਟਨਾ ਸਬੰਧੀ ਪ੍ਰਿਥੀਪਾਲ ਸਿੰਘ  ਤੇ ਸਾਥੀ ਦੋਵਾਂ ਜ਼ਖ਼ਮੀਆਂ ਦੇ ਬਿਆਨਾਂ ’ਤੇ  ਭਾਰਤੀ ਦੰਡਾਵਲੀ ਦੀ ਧਾਰਾ 307 ਤਹਿਤ ਇਰਾਦਾ-ਏ-ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਅਜੇ ਤੱਕ ਹਮਲਾਵਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਤੋਂ ਬਾਅਦ ਦੋਵੇਂ ਫਰਾਰ ਹੋ ਗਏ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published. Required fields are marked *

Back to top button