PunjabWorld

3 Punjabis died due to the car falling into the canal due to bad weather in Veronala, Italy

3 Punjabis died due to the car falling into the canal due to bad weather in Veronala, Italy

ਇਟਲੀ ਦੇ ਸ਼ਹਿਰ ਵੇਰੋਨਾਲਾ ‘ਚ ਖਰਾਬ ਮੌਸਮ ਕਾਰਨ ਕਾਰ ਨਹਿਰ ‘ਚ ਡਿੱਗਣ ਕਾਰਨ 3 ਪੰਜਾਬੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਬਲਪ੍ਰੀਤ ਕੌਰ (20 ਸਾਲ) ਅਤੇ ਅੰਮ੍ਰਿਤਪਾਲ ਸਿੰਘ (19 ਸਾਲ) ਵਾਸੀ ਬਾਬਾ ਬਕਾਲਾ ਵਜੋਂ ਹੋਈ ਹੈ, ਜੋ ਕਿ ਸਕੇ ਭੈਣ-ਭਰਾ ਸਨ। ਤੀਜੇ ਮ੍ਰਿਤਕ ਦੀ ਪਛਾਣ ਵਿਸ਼ਾਲ ਕਲੇਰ ਵਜੋਂ ਹੋਈ ਹੈ, ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ।

ਇਟਲੀ ਦੀ ਸਥਾਨਕ ਪੁਲਿਸ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਾਮ 5.20 ਵਜੇ ਵਾਪਰੀ। ਇਹ ਹਾਦਸਾ ਤੇਜ਼ ਹਨੇਰੀ ਅਤੇ ਹਨੇਰੇ ਕਾਰਨ ਵਾਪਰਿਆ। ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਹੈ।

Leave a Reply

Your email address will not be published. Required fields are marked *

Back to top button