India
Trending

BBC ਦੇ ਦਿੱਲੀ ਦਫਤਰ 'ਚ IT ਨੇ ਮਾਰਿਆ ਛਾਪਾ: ਸਟਾਫ ਮੈਂਬਰਾਂ ਦੇ ਫੋਨ ਜ਼ਬਤ

 BBC ਦੇ ਦਿੱਲੀ ਦਫਤਰ ‘ਤੇ IT ਦਾ ਛਾਪਾ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਆਮਦਨ ਕਰ ਵਿਭਾਗ (ਆਈ.ਟੀ.) ਦੀ ਟੀਮ ਬੀਬੀਸੀ ਦੇ ਦਿੱਲੀ ਦਫ਼ਤਰ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ 60 ਤੋਂ 70 ਆਈਟੀ ਲੋਕਾਂ ਦੀ ਟੀਮ ਛਾਪੇਮਾਰੀ ਵਿੱਚ ਸ਼ਾਮਲ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰਵਾਈ ਦੌਰਾਨ ਸਟਾਫ਼ ਦੇ ਫ਼ੋਨ ਬੰਦ ਕਰ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਕੈਂਪਸ ਵਿੱਚ ਕਿਸੇ ਨੂੰ ਵੀ ਆਉਣ-ਜਾਣ ਤੋਂ ਰੋਕ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਆਈਟੀ ਟੀਮ ਬੀਬੀਸੀ ਦਫ਼ਤਰ ਵਿੱਚ ਰੱਖੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

ਦੂਜੇ ਪਾਸੇ ਕਾਂਗਰਸ ਨੇ ਆਈਟੀ ਦੀ ਇਸ ਕਾਰਵਾਈ ਨੂੰ ਬੀਬੀਸੀ ਦੀ ਡਾਕੂਮੈਂਟਰੀ ‘ਤੇ ਪਾਬੰਦੀ ਨਾਲ ਜੋੜਿਆ ਹੈ। ਕਾਂਗਰਸ ਨੇ ਟਵੀਟ ਕਰਕੇ ਕਿਹਾ, ਪਹਿਲਾਂ ਬੀਬੀਸੀ ਡਾਕੂਮੈਂਟਰੀ ਆਈ, ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ।

Leave a Reply

Your email address will not be published. Required fields are marked *

Back to top button