
ਪੰਜਾਬੀ ਅਦਾਕਾਰਾ ਤੇ ਮੋਟਵੇਸ਼ਨਲ ਸਪੀਕਰ ਸਤਿੰਦਰ ਸੱਤੀ ਅਕਸਰ ਲਾਈਮਲਾਈਟ ‘ਚ ਰਹਿੰਦੀ ਹੈ। ਉਹ 50 ਸਾਲ ਦੀ ਉਮਰ ;ਚ ਵੀ ਨੌਜਵਾਨ ਹਸੀਨਾਵਾਂ ਨੂੰ ਟੱਕਰ ਦਿੰਦੀ ਹੈ। ਸੱਤੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ।
ਹੁਣ ਉਨ੍ਹਾਂ ਨੇ ਭਾਰਤ ਵਿੱਚ ਆਪਣੇ ਨਵੇਂ ਸਫਰ ਦੀ ਸ਼ੁਰੂਆਤ ਕੀਤੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਫੈਨਜ਼ ਨਾਲ ਸਾਂਝੀ ਕੀਤੀ ਹੈ। ਦਰਅਸਲ, ਸਤਿੰਦਰ ਸੱਤੀ ਹੁਣ ਰੇਡੀਓ ਜੌਕੀ ਬਣ ਗਈ ਹੈ। ਜੀ ਹਾਂ, ਹੁਣ ਤੁਸੀਂ ਸੱਤੀ ਦੀ ਮਿੱਠੀ ਅਵਾਜ਼ ਨੂੰ 94.3 ਮਾਇ ਐਫ.ਐਮ. ‘ਤੇ ਸੁਣੋਗੇ। ਉਹ ਆਪਣੇ ਰੇਡੀਓ ਸ਼ੋਅ ‘ਰੰਗ ਪੰਜਾਬ ਦੇ’ ਨਾਲ ਸਰੋਤਿਆਂ ਦਾ ਮਨੋਰੰਜਨ ਕਰੇਗੀ।







