India

ਵਿਆਹ ਵਾਲੀ ਕਾਰ ਨਹਿਰ 'ਚ ਡਿੱਗੀ, ਲਾੜੇ ਸਮੇਤ 5 ਬਰਾਤੀਆਂ ਦੀ ਮੌਤ

ਯੂਪੀ ਦੇ ਹਰਦੋਈ ਦੇ ਪਚਦੇਵਰਾ ਥਾਣਾ ਖੇਤਰ ਦੇ ਦਰਿਆਬਾਦ ਪਿੰਡ ਨੇੜੇ ਇਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅਨੰਗਪੁਰ ਵੱਲੋਂ ਆ ਰਹੀ ਬਰਾਤੀਆਂ ਦੀ ਇਕ ਤੇਜ਼ ਰਫ਼ਤਾਰ ਬੋਲੈਰੋ ਤੇ ਗੰਨੇ ਨਾਲ ਭਰੀ ਟਰਾਲੀ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਬੇਕਾਬੂ ਬੋਲੈਰੋ ਨਹਿਰ ‘ਚ ਡਿੱਗਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ।
ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਲਾੜੇ ਸਮੇਤ 3 ਹੋਰਾਂ ਨੂੰ ਹਸਪਤਾਲ ‘ਚ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਭਿਆਨਕ ਸੜਕ ਹਾਦਸਾ ਉਦੋਂ ਵਾਪਰਿਆ ਜਦੋਂ ਹਰਪਾਲਪੁਰ ਥਾਣਾ ਖੇਤਰ ਦੇ ਕੁਡਾ ਪਿੰਡ ਤੋਂ ਬਰਾਤ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਥਾਣਾ ਕਾਂਤ ਦੇ ਪਿੰਡ ਅਭਯਨਪੁਰ ਪੁਰਵਾ ਜਾ ਰਹੀ ਸੀ। ਫਿਰ ਬੀਤੀ ਰਾਤ ਲਾੜੇ ਦੀ ਕਾਰ ਟਰੈਕਟਰ-ਟਰਾਲੀ ਨਾਲ ਟਕਰਾ ਗਈ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਛੜੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਸਪਤਾਲ ਜਾ ਕੇ ਜ਼ਖ਼ਮੀਆਂ ਦਾ ਸਹੀ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ। ਲਾੜੇ ਦੇ ਪਿਤਾ, ਜੀਜਾ ਤੇ ਭਤੀਜੇ ਸਮੇਤ ਡਰਾਈਵਰ ਦੀ ਮੌਤ ਹੋ ਗਈ।

Leave a Reply

Your email address will not be published. Required fields are marked *

Back to top button