ਤਣਾਅ, ਚਿੰਤਾ ਤੇ ਪ੍ਰੇਸ਼ਾਨੀ ਵਿਚਕਾਰ ਬਹੁਤ ਸਾਰੇ ਮਰਦ ਹਨ ਜਿਨ੍ਹਾਂ ਦੀ ਜਿਨਸੀ ਇੱਛਾ ਮਤਲਬ ਸੈਕਸ ਕਰਨ ਦੀ ਇੱਛਾ ਘੱਟ ਰਹੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ ਵਿਆਗਰਾ ਵਰਗੀਆਂ ਦਵਾਈਆਂ ਲੈਣਾ ਸ਼ੁਰੂ ਕਰਦੇ ਹਨ, ਕੁਝ ਸੈਕਸ ਥੈਰੇਪਿਸਟ ਤੇ ਡਾਕਟਰਾਂ ਦੀ ਸਹਾਇਤਾ ਲੈਂਦੇ ਹਨ ਪਰ ਅਸੀਂ ਤੁਹਾਨੂੰ ਇੱਕ ਕੁਦਰਤੀ ਤੇ ਆਯੁਰਵੈਦਿਕ ਨੁਸਖਾ ਦੱਸ ਰਹੇ ਹਾਂ ਜਿਸ ਨਾਲ ਪੁਰਸ਼ਾਂ ਦੀ ਸੈਕਸ ਲਾਈਫ਼ ‘ਚ ਸੁਧਾਰ ਹੋਵੇਗਾ ਤੇ ਉਹ ਹੈ ਆਯੁਰਵੈਦਿਕ ਜੜ੍ਹੀ ਬੂਟੀ – ਅਸ਼ਵਗੰਧਾ।
ਅਸ਼ਵਗੰਧਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹਨ। ਅਸ਼ਵਗੰਧਾ ਮਰਦਾਂ ਦੀ ਸੈਕਸ ਲਾਈਫ ਨੂੰ ਕਿਵੇਂ ਸੁਧਾਰ ਸਕਦੀ ਹੈ, ਇੱਥੇ ਜਾਣੋ…
ਹਾਰਮੋਨ ਟੈਸਟੋਸਟੀਰੋਨ ਦੇ ਪੱਧਰ ‘ਚ ਵਾਧਾ
ਜਿਵੇਂ-ਜਿਵੇਂ ਮਰਦਾਂ ਦੀ ਉਮਰ ਵੱਧਦੀ ਹੈ, ਖ਼ਾਸਕਰ 30 ਸਾਲ ਦੀ ਉਮਰ ਤੋਂ ਬਾਅਦ ਸੈਕਸ ਹਾਰਮੋਨ ਟੈਸਟੋਸਟੀਰੋਨ ਦਾ ਪੱਧਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ‘ਚ ਅਸ਼ਵਗੰਧਾ ਦਾ ਸੇਵਨ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ। 2013 ਦੇ ਇੱਕ ਅਧਿਐਨ ‘ਚ ਇਹ ਖੁਲਾਸਾ ਹੋਇਆ ਕਿ ਅਸ਼ਵਗੰਧਾ ਨੇ ਬਾਂਝ ਪੁਰਸ਼ਾਂ ‘ਚ ਵੀ ਟੈਸਟੋਸਟੀਰੋਨ ਦੀ ਗਿਣਤੀ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ।
ਸ਼ੁਕਰਾਣੂਆਂ ਦੀ ਗਿਣਤੀ ਵਿੱਚ 167 ਫ਼ੀਸਦੀ ਵਾਧਾ
ਅਸ਼ਵਗੰਧਾ ਮਰਦਾਂ ਦੀ ਸੈਕਸ ਇੱਛਾ ਨੂੰ ਸੁਧਾਰਨ ‘ਚ ਮਦਦ ਕਰਦੀ ਹੈ, ਜੋ ਆਪਣੇ ਆਪ ਹੀ ਸ਼ੁਕਰਾਣੂਆਂ ਦੀ ਗਿਣਤੀ ਵਧਾਉਂਦੀ ਹੈ। ਇੱਕ ਅਧਿਐਨ ‘ਚ ਮਰਦਾਂ ਦੇ ਇਕ ਸਮੂਹ ਨੂੰ 90 ਦਿਨਾਂ ਲਈ ਅਸ਼ਵਗੰਧਾ ਪੂਰਕ ਦਿੱਤੇ ਗਏ, ਜਦਕਿ ਦੂਜੇ ਸਮੂਹ ਨੂੰ ਦੂਜੀ ਪ੍ਰਯੋਗਾਤਮਕ ਦਵਾਈ ਦਿੱਤੀ ਗਈ। ਟ੍ਰਾਇਲ ਤੋਂ ਬਾਅਦ ਇਹ ਪਾਇਆ ਗਿਆ ਕਿ ਜਿਨ੍ਹਾਂ ਮਰਦਾਂ ਨੂੰ ਅਸ਼ਵਗੰਧਾ ਪੂਰਕ ਦਿੱਤੇ ਗਏ ਸਨ, ਉਨ੍ਹਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਵਿੱਚ 167 ਫ਼ੀਸਦੀ ਵਾਧਾ ਹੋਇਆ ਸੀ।
ਸੈਕਸ ਡਰਾਈਵ ਵਧਾਉਣ ‘ਚ ਮਦਦਗਾਰ
ਅਸ਼ਵਗੰਧਾ aphrodisiac ਔਸ਼ਧੀ ਹੈ। ਸਦੀਆਂ ਤੋਂ ਇਸ ਪੌਦੇ ਨੂੰ ਸਭ ਤੋਂ ਸ਼ਕਤੀਸ਼ਾਲੀ ਜਿਨਸੀ ਉਤੇਜਕ ਵਜੋਂ ਵੇਖਿਆ ਜਾਂਦਾ ਰਿਹਾ ਹੈ। ਅਸ਼ਵਗੰਧਾ ਦੀ ਵਰਤੋਂ ਆਯੁਰਵੈਦਿਕ ਅਤੇ ਹਰਬਲ ਐਫਰੋਡਾਈਸੀਕ ਉਤਪਾਦਾਂ ਦੇ ਨਿਰਮਾਣ ਵਿੱਚ ਮੁੱਖ ਸਮੱਗਰੀ ਵਜੋਂ ਕੀਤੀ ਜਾਂਦੀ ਹੈ। ਜਦੋਂ ਮਰਦ ਅਸ਼ਵਗੰਧਾ ਦਾ ਸੇਵਨ ਕਰਦੇ ਹਨ, ਸਰੀਰ ‘ਚ ਨਾਈਟ੍ਰਿਕ ਆਕਸਾਈਡ ਦਾ ਉਤਪਾਦਨ ਵਧਦਾ ਹੈ, ਜਿਸ ਕਾਰਨ ਇਹ ਖੂਨ ਦੇ ਜਣਨ ਅੰਗਾਂ ਤਕ ਪਹੁੰਚਦਾ ਹੈ। ਇਹ ਜਿਨਸੀ ਇੱਛਾ ਵਧਾਉਂਦਾ ਹੈ ਮਤਲਬ ਸੈਕਸ ਡਰਾਈਵ ਯਾਨੀ ਕਾਮੁਕਤਾ ਤੇ ਸੰਤੁਸ਼ਟੀ।
ਤਣਾਅ ਦਾ ਪੱਧਰ ਘੱਟ
ਤਣਾਅ ਸੈਕਸ ਡਰਾਈਵ ਵਿੱਚ ਕਮੀ ਅਤੇ ਜਿਨਸੀ ਕਾਰਗੁਜ਼ਾਰੀ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਹੈ। ਅਸ਼ਵਗੰਧਾ ਪੌਦਾ ਤਣਾਅ ਦੇ ਪੱਧਰ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਜਦੋਂ ਤਣਾਅ ਦਾ ਪੱਧਰ ਉੱਚਾ ਹੁੰਦਾ ਹੈ ਤਾਂ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਬੀਪੀ ਵਧਦਾ ਹੈ ਤਾਂ ਖੂਨ ਦੀਆਂ ਨਾੜੀਆਂ ਵਿੱਚ ਖੂਨ ਦਾ ਪ੍ਰਵਾਹ ਘਟਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਨਪੁੰਸਕਤਾ ਆਉਂਦੀ ਹੈ। ਅਸ਼ਵਗੰਧਾ ਐਡਰੀਨਲ ਗ੍ਰੰਥੀਆਂ ਨੂੰ ਮਜ਼ਬੂਤਬਣਾਉਂਦਾ ਹੈ। ਇਹ ਉਹ ਗ੍ਰੰਥੀਆਂ ਹਨ ਜਿਨ੍ਹਾਂ ਵਿੱਚ ਕੋਰਟੀਸੋਲ, ਤਣਾਅ ਹਾਰਮੋਨ ਪੈਦਾ ਹੁੰਦਾ ਹੈ। ਅਸ਼ਵਗੰਧਾ ਦੀ ਖਪਤ 60 ਮਹੀਨਿਆਂ ਵਿੱਚ ਤਣਾਅ ਤੇ ਕੋਰਟੀਸੋਲ ਦੇ ਪੱਧਰ ਨੂੰ 27 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ।
ਅਸ਼ਵਗੰਧਾ ਦੀ ਵਰਤੋਂ ਕਿਵੇਂ ਕਰੀਏ
ਜੇਕਰ ਤੁਸੀਂ ਚਾਹੋ ਤਾਂ ਸੌਣ ਤੋਂ ਪਹਿਲਾਂ ਅਸ਼ਵਗੰਧਾ ਪਾਊਡਰ ਨੂੰ ਸ਼ਹਿਦ ਦੇ ਨਾਲ ਗਰਮ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ।