Uncategorized

36 ਸੈਟੇਲਾਈਟ ਨਾਲ ਮੌਜੂਦ ਦੇਸ਼ ਦਾ ਸਭ ਤੋਂ ਵੱਡਾ ਰਾਕੇਟ ਕੀਤਾ ਲਾਂਚ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇੱਕ ਵੱਡਾ ਸਫਲ ਲਾਂਚ ਕੀਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਰਾਕੇਟ LVM3 ਨੂੰ ਐਤਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਹ ਰਾਕੇਟ 36 ਸੈਟੇਲਾਈਟਾਂ ਨੂੰ ਆਪਣੇ ਨਾਲ ਲੈ ਗਿਆ ਹੈ।

ਇਸ ਰਾਕੇਟ ਨੂੰ ਐਤਵਾਰ ਸਵੇਰੇ 9 ਵਜੇ ਲਾਂਚ ਕੀਤਾ ਗਿਆ। ਇਸ ਦੇ ਲਈ ਇੱਕ ਦਿਨ ਪਹਿਲਾਂ ਹੀ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਗਿਆ ਸੀ। ਇਸਰੋ ਮੁਤਾਬਕ ਇਹ ਰਾਕੇਟ ਧਰਤੀ ਦੇ 450 ਕਿਲੋਮੀਟਰ ਗੋਲ ਚੱਕਰ ਵਿੱਚ 36 OneWeb Gen-1 ਉਪਗ੍ਰਹਿ ਸਥਾਪਿਤ ਕਰੇਗਾ, ਜਿਨ੍ਹਾਂ ਦਾ ਕੁੱਲ ਭਾਰ 5805 ਕਿਲੋਗ੍ਰਾਮ ਹੈ। MVM3 ਨੂੰ ਪਹਿਲਾਂ ਪੰਜ ਵਾਰ ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਚੰਦਰਯਾਨ-2 ਮਿਸ਼ਨ ਵਿੱਚ ਵੀ ਇਸ ਦੀ ਵਰਤੋਂ ਕੀਤੀ ਗਈ ਸੀ।

ISRO launched the country
 

ਇਸਰੋ ਅਤੇ ਵਨਵੈਬ ਨੇ 72 ਸੈਟੇਲਾਈਟ ਲਾਂਚ ਕਰਨ ਲਈ ਸਮਝੌਤਾ ਕੀਤਾ ਹੈ। ਇਸ ਤੋਂ ਪਹਿਲਾਂ 23 ਅਕਤੂਬਰ 2022 ਨੂੰ 36 ਸੈਟੇਲਾਈਟ ਲਾਂਚ ਕੀਤੇ ਗਏ ਸਨ। ਦੱਸ ਦੇਈਏ ਕਿ ਇਰ ਰਾਕੇਟ ਦੀ ਲੰਬਾਈ 43.5 ਮੀਟਰ ਹੈ।

Leave a Reply

Your email address will not be published.

Back to top button