Uncategorized

ਰੋਡਵੇਜ਼ ਬੱਸ ਖੱਡ 'ਚ ਡਿੱਗੀ, 2 ਕੁੜੀਆਂ ਦੀ ਮੌਤ 22 ਮੁਸਾਫਰ ਜ਼ਖਮੀ

ਉੱਤਰਾਖੰਡ ਵਿੱਚ ਇੱਕ ਸੜਕ ਹਾਦਸਾ ਵਾਪਰਨ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦਕਿ 22 ਲੋਕ ਜ਼ਖਮੀ ਹੋ ਗਏ ਹਨ । ਦਰਅਸਲ ਮਸੂਰੀ-ਦੇਹਰਾਦੂਨ ਮਾਰਗ ‘ਤੇ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਖੱਡ ‘ਚ ਡਿੱਗ ਗਈ। ਇਸ ਬੱਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਦੋ ਕੁੜੀਆਂ ਦੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 22 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਹ ਦਰਦਨਾਕ ਹਾਦਸਾ ਮਸੂਰੀ ਦੇਹਰਾਦੂਨ ਮੁੱਖ ਮਾਰਗ ‘ਤੇ ਸ਼ੇਰਗੜੀ ਨੇੜੇ ਵਾਪਰਿਆ ਹੈ।
ਇਸ ਹਾਦਸੇ ਬਾਰੇ ਮਸੂਰੀ ਪੁਲਿਸ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਮਸੂਰੀ-ਦੇਹਰਾਦੂਨ ਰੋਡ ‘ਤੇ ਬੱਸ ਹਾਦਸੇ ਵਿੱਚ ਦੋ ਕੁੜੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਬਾਕੀ ਮੁਸਾਫਰਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਹਾਸਦੇ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀ ਟੀਮ, ਫਾਇਰ ਸਰਵਿਸ ਦੀ ਟੀਮ, ਆਈਟੀਬੀਪੀ ਅਤੇ ਇੱਕ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਜਿਨਹਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀਆਂ ਨੂੰ ਲਾਂਦੌਰ ਦੇ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹਾਈਵੇਅ ‘ਤੇ ਕਾਰ-ਟਰੱਕ ਦੀ ਟੱਕਰ ‘ਚ ਦੋ ਡਾਕਟਰਾਂ ਸਮੇਤ ਤਿੰਨ ਲੋਕਾਂ ਦੀ ਮੌਤ

ਵਰਧਾ ਜ਼ਿਲੇ ਦੀ ਸੇਲੂ ਤਹਿਸੀਲ ਦੇ ਮਹਾਬਾਲਾ ਇਲਾਕੇ ‘ਚ ਸਮ੍ਰਿੱਧੀ ਹਾਈਵੇਅ ‘ਤੇ ਕਾਰ-ਟਰੱਕ ਦੀ ਟੱਕਰ ‘ਚ ਦੋ ਡਾਕਟਰਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ ਡਾਕਟਰ ਜੋਤੀ ਕਸ਼ੀਰਸਾਗਰ ਅਤੇ ਡਾਕਟਰ ਫਾਲਗੁਨੀ ਸੁਰਵਾੜੇ ਦੋਵੇਂ ਦੰਦਾਂ ਦੇ ਡਾਕਟਰ ਹਨ। ਦੋਵੇਂ ਆਪਣੇ ਦੋਸਤ ਭਰਤ ਕਸ਼ੀਰਸਾਗਰ ਨਾਲ ਸ਼ਨੀਵਾਰ ਅੱਧੀ ਰਾਤ ਨੂੰ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਤੋਂ ਨਾਗਪੁਰ ਜਾ ਰਹੇ ਸਨ। ਵਰਧਾ ਜ਼ਿਲੇ ਦੀ ਸੇਲੂ ਤਹਿਸੀਲ ਦੇ ਮਹਾਬਾਲਾ ਇਲਾਕੇ ‘ਚ ਅਚਾਨਕ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਇਕ ਟਰੱਕ ਨਾਲ ਟਕਰਾ ਗਈ। ਇਸ ਘਟਨਾ ‘ਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *

Back to top button