IndiaPunjab

ਸਾਵਧਾਨ: ਸਾਈਬਰ ਅਪਰਾਧੀ ਭੇਜ ਰਹੇ ਆਨਲਾਈਨ ਚਲਾਨ ਭੁਗਤਾਨ ਦੇ ਮੈਸੇਜ !

ਸਾਈਬਰ ਕਰਾਈਮ ਦੇ ਮਾਮਲਿਆਂ ‘ਚ ਜ਼ਬਰਦਸਤ ਵਾਧਾ ਹੋ ਰਿਹਾ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਸਾਈਬਰ ਅਪਰਾਧੀ ਠੱਗੀ ਦਾ ਤਰੀਕਾ ਬਦਲ ਰਹੇ ਹਨ। ਹੁਣ ਅਪਰਾਧੀ ਲੋਕਾਂ ਨੂੰ ਇਕ ਮੈਸੇਜ ਭੇਜ ਦੇ ਹਨ। ਇਸ ਵਿਚ ਕਿਹਾ ਜਾਂਦਾ ਹੈ ਕਿ ਤੁਹਾਡੀ ਗੱਡੀ ਦਾ ਚਲਾਨ ਕੱਟਿਆ ਗਿਆ ਹੈ। ਜਿਸ ਤੋਂ ਬਾਅਦ ਚਲਾਨ ਦਾ ਭੁਗਤਾਨ ਕਰਨ ਲਈ ਮੈਸੇਜ ਵਿਚ ਇਕ ਲਿੰਕ ਵੀ ਦਿੱਤਾ ਜਾਂਦਾ ਹੈ। ਪਰ ਇਹ ਲਿੰਕ ਫਰਜ਼ੀ ਹੁੰਦਾ ਹੈ। ਇਸ ਲਿੰਕ ਰਾਹੀਂ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਅਜਿਹੇ ਮਾਮਲੇ ਸਾਈਬਰ ਸੈੱਲ ਤਕ ਪਹੁੰਚ ਰਹੇ ਹਨ। ਅਜਿਹੇ ਮੈਸੇਜ ਮਿਲਣ ‘ਤੇ, ਬਿਨਾਂ ਪੁਸ਼ਟੀ ਕੀਤੇ ਭੁਗਤਾਨ ਕਰਨਾ ਮਹਿੰਗਾ ਪੈ ਸਕਦਾ ਹੈ।

ਸ਼ਹਿਰ ਦੀਆਂ ਸੜਕਾਂ ‘ਤੇ ਸਮਾਰਟ ਕੈਮਰਿਆਂ ਰਾਹੀਂ ਡਰਾਈਵਰਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਚੰਡੀਗੜ੍ਹ ਵਿਚ ਆਨਲਾਈਨ ਚਲਾਨਾਂ ਦੀ ਗਿਣਤੀ ਵੀ ਤਿੰਨ ਗੁਣਾ ਵਧ ਗਈ ਹੈ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੈਮਰੇ ਤੋਂ ਈ-ਚਲਾਨ ਜਨਰੇਟ ਹੋਣ ਤੋਂ ਬਾਅਦ ਰਜਿਸਟਰਡ ਨੰਬਰ ‘ਤੇ ਮੈਸੇਜ ਆਉਂਦਾ ਹੈ। ਇਸ ਮੈਸੇਜ ਦੇ ਹੇਠਾਂ ਇਕ ਲਿੰਕ ਵੀ ਦਿੱਤਾ ਗਿਆ ਹੈ, ਜਿਸ ਰਾਹੀਂ ਤੁਸੀਂ ਘਰ ਬੈਠੇ ਚਲਾਨ ਦੀ ਰਕਮ ਦਾ ਭੁਗਤਾਨ ਕਰ ਸਕਦੇ ਹੋ।

ਕਿਵੇਂ ਪਤਾ ਲੱਗੇਗਾ –

ਸਭ ਤੋਂ ਪਹਿਲਾਂ ਵੈੱਬਸਾਈਟ ‘ਤੇ ਕਲਿੱਕ ਕਰੋ। ਇਸ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਉਪਰੋਕਤ ਸਕ੍ਰੀਨ ਖੁੱਲ੍ਹ ਜਾਵੇਗੀ। ਹੁਣ ਇਸ ਵਿਚ ਜੋ ਵੀ ਪੁੱਿਛਆ ਗਿਆ ਹੈ ਉਸਨੂੰ ਭਰ ਦਿਓ। ਚਲਾਨ ਨੰਬਰ, ਵਾਹਨ ਨੰਬਰ ਜਾਂ ਡਰਾਈਵਿੰਗ ਲਾਇਸੰਸ ਵਿਚੋਂ ਕਿਸੇ ਇਕ ਦਾ ਨੰਬਰ ਭਰਨਾ ਹੋਵੇਗਾ। ਜੇਕਰ ਤੁਸੀਂ ਚਲਾਨ ਨੰਬਰ ਜਾਂ ਲਾਇਸੰਸ ਨੰਬਰ ਭਰਦੇ ਹੋ ਤਾਂ ਤੁਸੀਂ ਕੈਪਚਾ ਭਰ ਕੇ ਸਿੱਧਾ ਆਪਣਾ ਚਲਾਨ ਲੱਭ ਸਕਦੇ ਹੋ।ਹੁਣ ਜੇਕਰ ਤੁਹਾਡੇ ਕੋਲ ਨਾ ਤਾਂ ਚਲਾਨ ਨੰਬਰ ਹੈ ਅਤੇ ਨਾ ਹੀ ਡਰਾਈਵਿੰਗ ਲਾਇਸੈਂਸ ਨੰਬਰ, ਤਾਂ ਵਾਹਨ ਨੰਬਰ ਭਰੋ। ਵਾਹਨ ਨੰਬਰ ਭਰਨ ਤੋਂ ਬਾਅਦ, ਤੁਹਾਡੇ ਚੈਸੀ ਨੰਬਰ ਜਾਂ ਇੰਜਣ ਨੰਬਰ ਬਾਰੇ ਜਾਣਕਾਰੀ ਲਈ ਜਾਵੇਗੀ। ਇਹ ਜਾਣਕਾਰੀ ਤੁਹਾਡੀ ਆਰਸੀ ਵਿਚ ਉਪਲਬੱਧ ਹੈ। ਦੋ ਨੰਬਰਾਂ ਵਿਚੋਂ ਕੋਈ ਵੀ ਦਰਜ ਕਰੋ।ਇਸ ਤੋਂ ਬਾਅਦ ਤੁਹਾਨੂੰ ਕੈਪਚਾ ਭਰਨਾ ਹੋਵੇਗਾ। ਇਸ ਨੂੰ ਭਰਨ ਤੋਂ ਬਾਅਦ, ਤੁਹਾਨੂੰ ਆਪਣੇ ਚਲਾਨ ਦੇ ਵੇਰਵੇ ਮਿਲ ਜਾਣਗੇ। ਜੇਕਰ ਤੁਹਾਡੇ ਵਾਹਨ ਦਾ ਚਲਾਨ ਹੋ ਗਿਆ ਹੈ ਅਤੇ ਤੁਸੀਂ ਇਸ ਦਾ ਭੁਗਤਾਨ ਕਰਨਾ ਚਾਹੁੰਦੇ ਹੋ, ਤਾਂ ਪੇਅ ਨਾਓ ‘ਤੇ ਕਲਿੱਕ ਕਰੋ।ਚਲਾਨ ਦੇ ਆਨਲਾਈਨ ਭੁਗਤਾਨ ਤੋਂ ਪਹਿਲਾਂ, ਕਿਰਪਾ ਕਰ ਕੇ ਆਪਣੇ ਨੰਬਰ ‘ਤੇ ਭੇਜੇ ਗਏ ਵਨ ਟਾਈਮ ਪਾਸਵਰਡ (ਓਟੀਪੀ) ਨਾਲ ਆਪਣੇ ਮੋਬਾਈਲ ਨੰਬਰ ਦੀ ਪੁਸ਼ਟੀ ਕਰੋ। ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਸਬੰਧਤ ਰਾਜ ਦੀ ਈ-ਚਲਾਨ ਭੁਗਤਾਨ ਵੈੱਬਸਾਈਟ ‘ਤੇ ਰੀਡਾਇਰੈਕਟ ਕੀਤਾ ਜਾਵੇਗਾ। ਇੱਥੇ ਤੁਸੀਂ ਆਸਾਨ ਭੁਗਤਾਨ ਕਰ ਸਕਦੇ ਹੋ।

 

Leave a Reply

Your email address will not be published.

Back to top button