
ਜਲੰਧਰ/ਐਸ ਐਸ ਚਾਹਲ
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਸਖ਼ਤੀ ਦਿਖਾਉਂਦੇ ਹੋਏ ਜਲੰਧਰ ਪੁਲਿਸ ਕਮਿਸ਼ਨਰੇਟ ਅਧੀਨ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਪੁਲਿਸ ਥਾਣਾ ਇੰਚਾਰਜਾਂ ਦਾ ਫਿਰ ਤੋਂ ਤਬਾਦਲਾ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਸਪੈਸ਼ਲ ਡੀਜੀਪੀ ਵੈਲਫੇਅਰ ਕਮ ਨੋਡਲ ਅਫਸਰ ਇਲੈਕਸ਼ਨ ਨੇ 10 ਥਾਣਾ ਇੰਚਾਰਜਾਂ ਨੂੰ ਬਦਲ ਦਿੱਤਾ ਹੈ।









