
ਦਿੱਲੀ ਵਿੱਚ ਚੱਲਣ ਵਾਲੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਕੋਈ ਕਿਰਾਇਆ ਨਹੀਂ ਹੈ। ਪਰ ਕਈ ਵਾਰ ਦਿੱਲੀ ਵਿੱਚ ਪਬਲਿਕ ਟਰਾਂਸਪੋਰਟ ਦੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਲਾਪਰਵਾਹੀ ਵੀ ਦੇਖਣ ਨੂੰ ਮਿਲਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜਿਹੀ ਹੀ ਇੱਕ ਲਾਪਰਵਾਹੀ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਜਿਸ ਕਾਰਨ ਹੁਣ ਦਿੱਲੀ ਵਿੱਚ ਡੀਟੀਸੀ ਡਰਾਈਵਰਾਂ ਦੀ ਮਨਮਾਨੀ ਵੀ ਬੰਦ ਹੋ ਜਾਵੇਗੀ।
ਦਰਅਸਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਡੀਟੀਸੀ ਬੱਸਾਂ ਦੇ ਡਰਾਈਵਰ ਔਰਤਾਂ ਲਈ ਬੱਸ ਨਹੀਂ ਰੋਕਦੇ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਵੇਂ ਹੀ ਇਹ ਸ਼ਿਕਾਇਤ ਸੀਐਮ ਕੇਜਰੀਵਾਲ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਮਾਮਲੇ ਦੀ ਵੀਡੀਓ ਟਵਿਟਰ ‘ਤੇ ਸ਼ੇਅਰ ਕੀਤੀ ਅਤੇ ਸਖ਼ਤ ਕਾਰਵਾਈ ਦੀ ਗੱਲ ਕਹੀ।






