HealthJalandhar

ਪੰਜਾਬ ‘ਚ ਜਲੰਧਰ, ਅੰਮ੍ਰਿਤਸਰ ਤੇ ਤਰਨਤਾਰਨ ਦੇ ਬਦਲੇ SMO, ਵੇਖੋ ਸੂਚੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 3 ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਸਿਹਤ ਵਿਭਾਗ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। ਸਰਕਾਰ ਨੇ ਅਧਿਕਾਰੀਆਂ ਨੂੰ ਜਲਦੀ ਹੀ ਨਵੀਂ ਤਾਇਨਾਤੀ ‘ਤੇ ਜੁਆਇਨ ਕਰਨ ਲਈ ਕਿਹਾ ਹੈ। ਸਿਹਤ ਵਿਭਾਗ ਨੇ ਪਹਿਲਾਂ ਜਾਰੀ ਕੀਤੇ ਕਈ ਤਬਾਦਲੇ ਦੇ ਹੁਕਮ ਵੀ ਰੱਦ ਕਰ ਦਿੱਤੇ ਹਨ।

ਨਵੇਂ ਹੁਕਮਾਂ ਮੁਤਾਬਕ ਡਾ. ਮਦਨ ਮੋਹਨ ਨੂੰ CHC ਰਮਦਾਸ ਤੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਜਦਕਿ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ.ਰਾਜੂ ਚੌਹਾਨ ਨੂੰ ਪੀ.ਐਚ.ਸੀ ਸੁਤਰਾਣਾ ਭੇਜ ਦਿੱਤਾ ਗਿਆ ਹੈ। ਡਾ. ਅਨੀਤਾ ਦਾ ਤਬਾਦਲਾ ਐਸਡੀਐਸ ਬਾਬਾ ਬਕਾਲਾ ਸਾਹਿਬ ਤੋਂ ਖਡੂਰ ਸਾਹਿਬ ਅਤੇ ਡਾ. ਨੀਰਜ ਭਾਟੀਆ ਨੂੰ ਖਡੂਰ ਸਾਹਿਬ ਤੋਂ ਬਾਬਾ ਬਕਾਲਾ ਤਬਦੀਲ ਕਰ ਦਿੱਤਾ ਗਿਆ ਹੈ।

Transfer of SMOs of several

ਇਸੇ ਤਰ੍ਹਾਂ ਜਲੰਧਰ ਵਿੱਚ ਵੀ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਡਾ. ਜੋਤੀ ਫੋਕੇਲਾ ਨੂੰ ਕੇਂਦਰੀ ਅਤੇ ਬਾਲ ਹਸਪਤਾਲ, ਸਿਵਲ ਹਸਪਤਾਲ, ਜਲੰਧਰ ਤੋਂ `ਸਹਾਇਕ ਸਿਵਲ ਸਰਜਨ, ਜਲੰਧਰ ਲਗਾਇਆ ਗਿਆ ਹੈ। ਜਦੋਂਕਿ ਉਨ੍ਹਾਂ ਦੀ ਥਾਂ ਡਾ. ਵਰਿੰਦਰ ਥਿੰਦ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸਿਆਸਤ ‘ਤੇ ਚਰਚਾ ਕਰਨੀ ਪਈ ਮਹਿੰਗੀ, ਮੋਦੀ-ਯੋਗੀ ਦੀ ਤਾਰੀਫ਼ ਕਰਨ ‘ਤੇ ਜਾਨੋਂ ਮਾਰਿਆ ਨੌਜਵਾਨ

ਡਾ. ਅਨੂ ਡੋਗਲਾ ਨੂੰ ਸੀ.ਐਚ.ਸੀ ਥੜਾ ਪਿੰਡ ਜਲੰਧਰ ਤੋਂ ਮੋਬਾਈਲ ਯੂਨਿਟ ਸਿਵਲ ਹਸਪਤਾਲ ਜਲੰਧਰ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ‘ਤੇ ਡਾ. ਅਮਿਤਾ ਲੂਨਾ ਨੂੰ ਭੇਜਿਆ ਗਿਆ ਹੈ।

Leave a Reply

Your email address will not be published.

Check Also
Close
Back to top button