EntertainmentPunjab

ਸੌਣ ਮਹੀਨੇ ‘ਚ ਜਾਣੋ ਪੀਂਘ ਝੂਟਣ ਦੇ 5 ਵੱਡੇ ਫਾਇਦੇ, ਤੁਸੀਂ ਹੈਰਾਨ ਰਹਿ ਜਾਓਗੇ

ਸੌਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਦਰਖਤਾਂ ਉੱਪਰ ਪੀਂਘਾਂ ਪੈ ਜਾਂਦੀਆਂ ਸੀ। ਬੇਸ਼ੱਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪੀਂਘਾਂ ਦਾ ਲੁਤਫ ਲੈਂਦੇ ਸੀ ਪਰ ਕੁੜੀਆਂ ਲਈ ਇਹ ਖਾਸ ਖਿੱਚ ਦਾ ਕੇਂਦਰ ਹੁੰਦਾ ਸੀ। ਪੰਜਾਬ ਅੰਦਰ ਕੁੜੀਆਂ ਪੀਂਘਾਂ ਝੂਟਦੀਆਂ ਹਨ। ਪੀਂਘਾਂ ਝੂਟਣ ਦਾ ਜਿੱਥੇ ਸਮਾਜਿਕ ਤੇ ਸੱਭਿਆਚਾਰਕ ਮਹੱਤਵ ਹੈ, ਉੱਥੇ ਹੀ ਕਈ ਸਰੀਰਕ ਫਾਇਦੇ ਵੀ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣੋ ਪੀਂਘ ਝੂਟਣ ਦੇ 5 ਵੱਡੇ ਫਾਇਦੇ…  

ਸਿਹਤ ਮਾਹਿਰਾਂ ਮੁਤਾਬਕ ਸੌਣ ਮਹੀਨੇ ‘ਚ ਹਰ ਤਰ੍ਹਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਪੀਂਘ ਬਿਹਤਰ ਵਿਕਲਪ ਹੈ। ਪੀਂਘ ਝੂਟਣ ਨਾਲ ਮੂਡ ਠੀਕ ਹੁੰਦਾ ਹੈ। ਦੱਸ ਦੇਈਏ ਕਿ ਸੌਣ ‘ਚ ਜਦੋਂ ਤੁਸੀਂ ਕੁਦਰਤ ਦੇ ਵਿਚਕਾਰ ਪੀਂਘ ਝੂਟਦੇ ਹੋ ਤਾਂ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਜੋ ਤੁਹਾਡੇ ਮੂਡ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਜੇਕਰ ਤੁਸੀਂ ਵੀ ਚਿੰਤਾ ਜਾਂ ਉਦਾਸੀ ਦੇ ਸ਼ਿਕਾਰ ਹੋ, ਤਾਂ ਤੁਸੀਂ ਕੁਝ ਸਮਾਂ ਪੀਂਘ ਝੂਟ ਸਕਦੇ ਹੋ।ਸਿਹਤ ਮਾਹਿਰਾਂ ਮੁਤਾਬਕ ਸੌਣ ‘ਚ ਹਰਿਆਲੀ ਦੇ ਵਿਚਕਾਰ ਪੀਂਘ ਝੂਟਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।

 
ਪੀਂਘ ਝੂਟਣ ਨਾਲ ਇਕਾਗਰਤਾ ਸ਼ਕਤੀ ਵਧਦੀ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਮਨ ਨੂੰ ਸ਼ਾਂਤੀ ਨਾਲ ਵੀ ਭਰ ਦਿੰਦੀ ਹੈ। ਮਾਹਿਰਾਂ ਅਨੁਸਾਰ ਪੀਂਘ ਝੂਟਣ ਨਾਲ ਬੱਚਿਆਂ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵਧਦੀ ਹੈ ਤੇ ਬੱਚਾ ਸੰਤੁਲਨ ਬਣਾਉਣਾ ਵੀ ਸਿੱਖਦਾ ਹੈ। ਇਸ ਨਾਲ ਬੱਚਿਆਂ ਦੀ ਗਰਦਨ ਵੀ ਮਜ਼ਬੂਤ ਹੁੰਦੀ ਹੈ।

ਪੀਂਘ ਝੂਟਣ ਨਾਲ ਜਾਗਰੂਕਤਾ ਵਧਦੀ ਹੈ।ਇਸ ਲਈ ਜਦੋਂ ਤੁਸੀਂ ਆਪਣੇ ਪੈਰਾਂ ਨਾਲ ਪੀਂਘ ਨੂੰ ਧੱਕਦੇ ਹੋ, ਤਾਂ ਤੁਹਾਡਾ ਸਰੀਰ ਜੋੜਾਂ ਦੀ ਗਤੀਵਿਧੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ। ਇਹ ਗਤੀਵਿਧੀ ਆਤਮ ਵਿਸ਼ਵਾਸ ਦੇ ਪੱਧਰ ਨੂੰ ਵਧਾਉਣ ਵਿੱਚ ਵੀ ਮਦਦ ਕਰਦੀ ਹੈ।

ਪੀਂਘ ਝੂਟਣ ਨਾਲ ਤੁਹਾਡਾ ਮਨੋਬਲ ਵਧਦਾ ਹੈ, ਤੁਸੀਂ ਖੁਸ਼ ਤੇ ਸਿਹਤਮੰਦ ਮਹਿਸੂਸ ਕਰਦੇ ਹੋ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੀਂਘ ਝੂਟਣ ਨਾਲ ਸਰੀਰ ‘ਚ ਠੰਢਕ ਵਧ ਜਾਂਦੀ ਹੈ।

Leave a Reply

Your email address will not be published. Required fields are marked *

Back to top button