ਸਿੱਖੀ ਸਰੂਪ ਵਾਲੇ ਮੁੱਕੇਬਾਜ਼ ਇੰਦਰ ਸਿੰਘ ਬਾਸੀ ਨੇ ਵਿਦੇਸ਼ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ। ਇੰਦਰ ਬਾਸੀ ਨੇ ਹਾਲ ਹੀ ਵਿਚ ਹੋਈ ਸਦਰਨ ਇੰਗਲੈਂਡ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕੀਤੀ ਹੈ।
ਦੱਸ ਦੇਈਏ ਕਿ ਇਸ ਚੈਂਪੀਅਨਸ਼ਿਪ ਦੇ ਮੁਕਾਬਲੇ ਲੰਡਨ ਦੇ ਯੌਰਕ ਹਾਲ ਵਿਚ ਪਿਛਲੇ ਹਫ਼ਤੇ ਹੋਏ ਸਨ। ਇਸ ਪੇਸ਼ੇਵਰ ਮੁਕਾਬਲੇ ਵਿਚ ਇੰਦਰ ਸਿੰਘ ਬਾਸੀ ਨੇ ਇਹ ਖ਼ਿਤਾਬ ਹਾਸਲ ਕੀਤਾ ਹੈ ਹੈ ਅਤੇ ਅਜਿਹਾ ਕਰਨ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਹੈ।
ਪੁੱਤਰ ਦੀ ਇਸ ਪ੍ਰਾਪਤੀ ਨੇ ਜਿਥੇ ਪ੍ਰਵਾਰ ਦਾ ਸਿਰ ਉਚਾ ਕੀਤਾ ਹੈ ਉਥੇ ਹੀ ਭਾਈਚਾਰੇ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ।