Uncategorized

ਆਂਗਣਵਾੜੀ ਮੁਲਾਜ਼ਮ ਬੀਬੀਆ ਵਲੋਂ ਮੰਤਰੀ ਦੇ ਦਫਤਰ ਅਗੇ ਰੋਸ ਪ੍ਰਦਰਸ਼ਨ ‘ਤੇ ਨਾਅਰੇਬਾਜ਼ੀ , ਦੇਖੋ ਵੀਡੀਓ

ਜੰਡਿਆਲਾ ਗੁਰੂ, ਕੰਵਲਜੀਤ ਸਿੰਘ ਲਾਡੀ, ਅੱਜ ਜੰਡਿਆਲਾ ਗੁਰੂ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਦੇ ਬਾਹਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਰਸਿੱਕਾ ਜਿਲਾ ਅੰਮ੍ਰਿਤਸਰ ਵਲੋ ਆਪਣੀਆ ਮੁੱਖ ਮੰਗਾਂ ਨੂੰ ਲੈਕੇ ਕੀਤਾ ਗਿਆ ਰੋਸ ਪ੍ਰਦਰਸ਼ਨ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਮੁੱਖ ਦਫਤਰ ਅੱਗੇ ਕਾਲੀਆ ਚੁੰਨੀਆ ਲੈਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਖ਼ਿਲਾਫ਼  ਜੋਰਦਾਰ ਨਾਰੇਬਾਜੀ ਕੀਤੀ ਗਈ
ਇਸ ਮੌਕੇ ਯੂਨੀਅਨ ਦੇ ਆਗੂ ਪੰਜਾਬ ਜਰਨਲ ਸਕੱਤਰ ਦਲਜਿੰਦਰ ਕੌਰ ਓਡੋਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਨੂੰ ਪਿਛਲੇ ਦਸ ਮਹੀਨਿਆਂ ਤੋਂ ਕੋਈ ਮਾਣ ਭਤਾ ਨਹੀਂ ਮਿਲਿਆ ਹੈ ਜਿਸ ਕਰਕੇ ਮਹਿੰਗਾਈ ਦੇ ਯੁੱਗ ਵਿੱਚ ਓਹਨਾ ਨੂੰ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਓਨਾ ਦੇ ਘਰ ਦੇ ਚੁੱਲ੍ਹੇ ਠੰਡੇ ਪਏ ਹੋਏ ਹਨ ਓਨਾ ਕਿਹਾ ਕਿ ਬਹੁਤ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਇਸ ਮਾਨਸਿਕ ਪੀੜਾ ਵਿਚੋਂ ਲੰਘ ਰਹੀਆਂ ਹਨ ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ ਓਦੋ ਤੋ ਵਰਕਰਾਂ ਤੇ ਹੈਲਪਰਾ ਨੂੰ ਕਦੀ ਵੀ ਸਮੇਂ ਸਿਰ ਤਨਖਾਹ ਨਹੀਂ ਮਿਲੀ
ਜਥੇਬੰਦੀ ਦੀ ਮੰਗ ਹੈ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੇਲਪਰਾ ਦੀ ਬਕਾਇਆ ਰਾਸ਼ੀ ਦਿੱਤੀ ਜਾਵੇ ਤੇ ਅੱਗੇ ਤੋਂ ਸਮੇਂ ਸਿਰ ਤਿੰਨ ਤਰੀਕ ਨੂੰ ਮਾਣ ਭਤਾ ਦੇਣਾ ਯਕੀਨੀ ਬਣਾਇਆ ਜਾਵੇ ਉਨ੍ਹਾਂ ਕਿਹਾ ਕਿ ਤਿੰਨ ਬਲਾਕਾਂ ਬਠਿੰਡਾ, ਤਰਸਿੱਕਾ ਤੇ ਸਿੱਧਿਵਾ ਬੇਟ ਨੂੰ ਬਾਲ ਭਲਾਈ ਕੌਂਸਲ ਐਨ ਜੀ ਓ ਤੋ ਬਾਹਰ ਕਰਕੇ ਮੁੱਖ ਵਿਭਾਗ ਵਿੱਚ ਸਾਮਿਲ ਕੀਤਾ ਜਾਵੇ ਇਹਨਾਂ ਬਲਾਕਾ ਨੂੰ ਐਨ ਜੀ ਓ ਤੋ ਵਾਪਸ ਲੈਣ ਲਈ ਅਕਤੂਬਰ 2017 ਵਿੱਚ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ
ਓਹਨਾ ਕਿਹਾ ਜੀ ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਵੀ ਤਰੁੰਤ ਕੀਤਾ ਜਾਵੇ ਤੇ ਮਹੀਨੇ ਦੇ ਮਹੀਨੇ ਕੇਂਦਰਾਂ ਦਾ ਕਿਰਾਇਆ ਵੀ ਸਮੇਂ ਸਿਰ ਦਿੱਤਾ ਜਾਵੇ। ਇਹ ਰੋਸ ਪ੍ਰਦਰਸ਼ਨ ਸਵੇਰੇ 10 ਵਜੇ ਤੋ ਲੇਕੇ 2.30 ਤਕ ਜਾਰੀ ਰਿਹਾ ਆਂਗਣਵਾੜੀ ਵਰਕਰਾਂ ਨੇ ਆਪਣਾ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਤੇ ਨਰੇਸ਼ ਪਾਠਕ ਨੂੰ ਸੋਂਪ ਕੇ ਸਮਾਪਤ ਕੀਤਾ ਤੇ ਕਿਹਾ ਕਿ ਅਗਰ ਸਾਡੀਆ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਸੀਂ 15 ਅਗਸਤ ਵਾਲੇ ਦਿਨ ਫਿਰ ਤੋਂ ਇਹ ਧਰਨਾ ਲਗਾਇਆ ਜਾਵੇਗਾ ਇਸ ਮੌਕੇ ਤੇ ਸ੍ਰੀ ਮਤੀ ਕੁਲਵਿੰਦਰ ਕੌਰ ਕੋਟਲਾ,ਕੁਲਵਿੰਦਰ ਕੌਰ ਝਾਮਕਾ,ਮਨਦੀਪ ਕੌਰ ਧੁਲਕਾ,ਊਸ਼ਾ ਦੇਵੀ,ਮਲਕੀਤ ਕੌਰ, ਸੁਖਜਿੰਦਰ ਕੌਰ,ਸਰਬਜੀਤ ਕੌਰ,ਪਰਮਿੰਦਰ ਕੌਰ,ਭੋਲੀ,ਰਾਜਵਿੰਦਰ ਕੌਰ,ਰਾਜਬੀਰ ਕੌਰ,ਬਲਜੀਤ ਕੌਰ,ਦਲਜੀਤ ਕੌਰ ਆਦਿ ਹਾਜ਼ਰ ਸਨ
ਕੈਮਰਾਮੈਨ ਸੁਖਜਿੰਦਰ ਸਿੰਘ ਦੇ ਨਾਲ ਪੱਤਰਕਾਰ ਕੰਵਲਜੀਤ ਸਿੰਘ ਲਾਡੀ ਦੀ ਖਾਸ ਰਿਪੋਰਟ ਜੰਡਿਆਲਾ ਗੁਰੂ

Leave a Reply

Your email address will not be published.

Back to top button