
ਪਿੰਡ ਗੰਡੀਵਿੰਡ ਵਿਖੇ ਚੱਲ ਰਹੇ ਮੇਲੇ ਦੌਰਾਨ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਗੰਡੀਵਿੰਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਬਾਬਾ ਹੀਰਾ ਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਚੱਲ ਰਿਹਾ ਸੀ।
ਗੁਰਦੁਆਰੇ ਦੇ ਬਾਹਰ ਛਬੀਲ ’ਤੇ ਲੋਕਾਂ ਨੂੰ ਠੰਢਾ ਪਾਣੀ ਪਿਆਉਣ ਦੀ ਸੇਵਾ ਕਰ ਰਹੇ 14 ਸਾਲਾ ਬੱਚੇ ਹਰਮਨ ਸਿੰਘ ਪੁੱਤਰ ਜਰਮਨ ਸਿੰਘ ਨੂੰ ਪੱਖੇ ਦੀ ਤਾਰ ਤੋਂ ਕਰੰਟ ਲੱਗ ਗਿਆ, ਜਿਸ ਨੂੰ ਤੁਰੰਤ ਝਬਾਲ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਬੱਚੇ ਦੀ ਮੌਤ ਹੋ ਗਈ।









