
ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਫਿਰ ਵਿਵਾਦਾਂ ‘ਚ ਆ ਗਈ। ਟਰੇਨ ‘ਚ ਸਵਾਰ 2 ਯਾਤਰੀ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਯਾਤਰੀਆਂ ਦੀ ਰੇਲ ਕਰਮਚਾਰੀਆਂ ਨਾਲ ਬਹਿਸ ਹੋ ਗਈ। ਅੰਤ ਵਿੱਚ ਰੇਲਵੇ ਕਰਮਚਾਰੀਆਂ ਨੇ ਉਨ੍ਹਾਂ ਦਾ ਗੁੱਸਾ ਸ਼ਾਂਤ ਕਰਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਤਾਬਦੀ ਐਕਸਪ੍ਰੈਸ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਇਸ ਦੌਰਾਨ ਸੀ 13 ਕੋਚ ‘ਚ ਸੀਟ ਨੰਬਰ 21 ‘ਤੇ ਬੈਠੀ ਇਕ ਔਰਤ ਆਪਣੀ ਸੀਟ ਤੋਂ ਉੱਠੀ ਅਤੇ ਟਾਇਲਟ ਵੱਲ ਜਾਣ ਲਈ ਕੋਚ ਦਾ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਦਰਵਾਜ਼ੇ ਦੇ ਉੱਪਰ ਵਾਲਾ ਵੱਡਾ ਸਟੀਲ ਪੈਨਲ ਹੇਠਾਂ ਡਿੱਗ ਗਿਆ। ਇਹ ਪੈਨਲ ਸਿੱਧਾ ਸੀਟ ਨੰਬਰ 2-3 ‘ਤੇ ਬੈਠੇ ਦੋ ਯਾਤਰੀਆਂ ‘ਤੇ ਡਿੱਗਿਆ।ਗਨੀਮਤ ਇਹ ਰਹੀ ਕਿ ਪੈਨਲ ਯਾਤਰੀਆਂ ਦੇ ਸਿਰ ‘ਤੇ ਨਹੀਂ ਡਿੱਗਿਆ ਅਤੇ ਉਹ ਗੰਭੀਰ ਜ਼ਖਮੀ ਹੋਣ ਤੋਂ ਬਚ ਗਏ।