ਨਵਜੰਮੀ ਬੱਚੀ ਦਾ 3 ਲੱਖ ਰੁਪਏ ‘ਚ ਸੌਦਾ ਕਰਨ ਵਾਲੀ ਮਾਂ ਸਣੇ 5 ਔਰਤਾਂ ਗ੍ਰਿਫ਼ਤਾਰ
5 women including mother arrested for selling newborn baby girl for Rs 3 lakh

5 women including mother arrested for selling newborn baby girl for Rs 3 lakh
ਲੁਧਿਆਣਾ ਜ਼ਿਲ੍ਹੇ ਦੀ ਪਲਿਸ ਵੱਲੋਂ ਅੱਜ ਵੱਡੇ ਖੁਲਾਸੇ ਕਰਦੇ ਹੋਏ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਲਿਆਂਦਾ ਹੈ। ਇਸ ਵਿੱਚ ਛੋਟੇ ਬੱਚਿਆਂ ਦੀ ਖਰੀਦੋ ਫਰੋਖਤ ਕੀਤੇ ਜਾ ਰਹੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਮਯਾਬੀ ਹਾਸਿਲ ਕਰਦੇ ਹੋਏ ਕਈ ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਇੱਕ ਨਵਜੰਮੇ ਬੱਚੇ ਨੂੰ ਵੇਚਣ ਅਤੇ ਖਰੀਦਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਬੱਚੇ ਦੀ ਮਾਂ, ਆਸ਼ਾ ਵਰਕਰ ਅਤੇ ਖ਼ਰੀਦਣ ਵਾਲੀ ਮਹਿਲਾ ਦੇ ਨਾਲ 2 ਹੋਰ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ।
ਇੱਕ ਪ੍ਰਵਾਸੀ ਮਹਿਲਾ ਸੁਨੀਤਾ ਦੇਵੀ ਵਾਸੀ ਸ਼ੇਰਪੁਰ ਕਲਾਂ, ਲੁਧਿਆਣਾ, (ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ) ਨੇ 13 ਫ਼ਰਵਰੀ, 2026 ਨੂੰ ਅਰੋੜਾ ਨਰਸਿੰਗ ਹਸਪਤਾਲ, ਲੁਧਿਆਣਾ ਵਿੱਚ ਬੱਚੀ (ਕੁੜੀ) ਨੂੰ ਜਨਮ ਦਿੱਤਾ। ਇਸ ਬੱਚੀ ਨੂੰ ਉਹ ਰੱਖਣਾ ਨਹੀਂ ਚਾਹੁੰਦੀ ਸੀ। ਪ੍ਰਵਾਸੀ ਮਹਿਲਾ ਨੇ ਹਸਪਤਾਲ ਕੰਮ ਕਰਦੀ ਆਸ਼ਾ ਨੂੰ ਬੱਚੀ ਵੇਚਣ ਲਈ ਕਿਹਾ। ਇਸ ਨੇ ਫੇਰ ਡਾਕਟਰ ਮਨਮੀਤ ਕੌਰ ਨਾਲ ਗੱਲ ਕੀਤੀ ਜਿਸ ਨੇ ਆਪਣੇ ਪੇਕੇ ਘਰ ਦੀ ਸਹੇਲੀ ਰੂਚੀ ਨਾਲ ਗੱਲ ਕੀਤੀ। ਰੂਚੀ ਨੇ ਅੱਗੇ ਮਨਦੀਪ ਕੌਰ ਨਾਲ ਗੱਲ ਕੀਤੀ, ਜੋ ਮੋਗਾ ਤੋਂ ਹੈ। ਉਸ ਦੀ ਕੋਈ ਔਲਾਦ ਨਹੀਂ ਹੈ, ਜਿਸ ਨੇ ਬੱਚੀ ਖਰੀਦਣੀ ਚਾਹੀ ਅਤੇ ਆਪਸ ਵਿੱਚ ਇਨ੍ਹਾਂ ਦਾ 2 ਲੱਖ 10 ਹਜ਼ਾਰ ਰੁਪਏ ਵਿੱਚ ਸੌਦਾ ਹੋਇਆ। ਬੱਚਾ ਖਰੀਦਣ ਵਾਲੀ ਮਹਿਲਾ ਨੇ ਆਨਲਾਈਨ ਪੈਸੇ ਟਰਾਂਸਫਰ ਵੀ ਕੀਤੇ। ਇਸ ਮਾਮਲੇ ਵਿੱਚ ਕੁੱਲ 8 ਮੁਲਜ਼ਮਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ, 5 ਗ੍ਰਿਫਤਾਰ ਹੋਏ ਅਤੇ 3 ਦੀ ਭਾਲ ਜਾਰੀ ਹੈ। – ਸਮੀਰ ਵਰਮਾ, ਏਡੀਸੀਪੀ
ਪੁਲਿਸ ਵੱਲੋਂ ਮਨੁੱਖੀ ਤਸਕਰੀ ਤਹਿਤ ਗੰਭੀਰ ਧਰਾਵਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਤਿੰਨ ਮੁਲਜ਼ਮ ਜੋ ਬਾਈ ਨੇਮ ਐਫਆਈਆਰ ਵਿੱਚ ਸ਼ਾਮਿਲ ਹਨ, ਉਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਨੂੰ ਲੈ ਕੇ ਅੱਜ ਏਡੀਸੀਪੀ ਸਮੀਰ ਵਰਮਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਅਹਿਮ ਖੁਲਾਸੇ ਕੀਤੇ ਗਏ ਹਨ।
5ਵੀਂ ਕੁੜੀ ਹੋਣ ਕਾਰਨ ਮਾਂ ਨੇ ਵੇਚਣ ਦਾ ਕੀਤਾ ਫੈਸਲਾ
ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ “ਇੱਕ ਨਵਜੰਮੀ ਬੱਚੀ (ਜਿਸ ਦਾ ਜਨਮ 13 ਫ਼ਰਵਰੀ ਨੂੰ ਹੋਇਆ) ਨੂੰ ਵੇਚਣ ਦੇ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮਿਲੀ ਸੀ ਕੀ ਇੱਕ ਨਵਜੰਮੇ ਬੱਚੇ ਦਾ ਸੌਦਾ ਕੀਤਾ ਜਾ ਰਿਹਾ ਹੈ। ਇਹ 2 ਲੱਖ 10 ਹਜ਼ਾਰ ਵਿੱਚ ਸੌਦਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੱਚੇ ਦੀ ਮਾਂ ਜਿਸ ਦੀਆਂ ਪਹਿਲਾਂ 4 ਕੁੜੀਆਂ ਹਨ, 5ਵੀਂ ਕੁੜੀ ਹੁਣ ਉੱਤੇ ਉਸ ਨੂੰ ਨਹੀਂ ਰੱਖਣਾ ਚਾਹੁੰਦੀ ਸੀ। ਇਸ ਦੇ ਚੱਲਦੇ ਹਸਪਤਾਲ ਕੰਮ ਕਰਦੀ ਮਹਿਲਾ ਆਸ਼ਾ ਵੱਲੋਂ ਸੌਦਾ ਕਰਵਾਇਆ ਗਿਆ ਅਤੇ ਮੋਗਾ ਤੋਂ ਇੱਕ ਹੋਰ ਮਹਿਲਾ ਖਰੀਦਣ ਲਈ ਪਹੁੰਚੀ। ਇਹਨਾਂ ਨੂੰ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।”










