Punjab

‘ਮਰਨ’ ਮਗਰੋਂ ਜੀਅ ਉਠਿਆ ਪੁਲਿਸ ਵਾਲਾ! ਪੋਸਟਮਾਰਟਮ ਲਈ ਲਿਜਾਂਦਿਆਂ ਚੱਲਣ ਲੱਗੇ ਸਾਹ: ਪਰਿਵਾਰ ਕਰਨ ਲੱਗਾ ਸੀ ਸਸਕਾਰ

ਲੁਧਿਆਣਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਲਾਜ਼ਮ ਮਨਪ੍ਰੀਤ ਨੂੰ ਜ਼ਹਿਰੀਲੇ ਕੀੜੇ ਦੇ ਕੱਟਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਮਨਪ੍ਰੀਤ ਦੀ ਮੌਤ ਹੋ ਚੁੱਕੀ ਹੈ।

ਜਦੋਂ ਉਹ ਉਸ ਦੀ ਲਾਸ਼ ਨੂੰ ਐਂਬੂਲੈਂਸ ਵਿਚ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਸਨ ਤਾਂ ਸਾਥੀ ਪੁਲਿਸ ਮੁਲਾਜ਼ਮਾਂ ਨੇ ਮਹਿਸੂਸ ਕੀਤਾ ਕਿ ਮਨਪ੍ਰੀਤ ਦੇ ਸਰੀਰ ਵਿਚ ਹਰਕਤ ਹੈ ਅਤੇ ਉਸ ਦੀ ਨਬਜ਼ ਵੀ ਚੱਲ ਰਹੀ ਹੈ। ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਪਰਿਵਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਦਾਅਵਾ ਕੀਤਾ ਕਿ ਮਨਪ੍ਰੀਤ ਨੂੰ ਜ਼ਿੰਦਾ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ। ਇਹ ਯਕੀਨੀ ਤੌਰ ‘ਤੇ ਕਿਹਾ ਗਿਆ ਸੀ ਕਿ ਉਸ ਦੇ ਬਚਣ ਦਾ ਕੋਈ ਮੌਕਾ ਨਹੀਂ ਸੀ।

ਪੁਲਿਸ ਮੁਲਾਜ਼ਮ ਮਨਪ੍ਰੀਤ ਦੇ ਪਿਤਾ ਏਐਸਆਈ ਰਾਮਜੀ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਹੱਥ ’ਤੇ ਕਿਸੇ ਜ਼ਹਿਰੀਲੇ ਕੀੜੇ ਨੇ ਡੰਗ ਲਿਆ ਸੀ। ਸਰੀਰ ‘ਚ ਇਨਫੈਕਸ਼ਨ ਵਧਣ ਕਾਰਨ ਪਰਿਵਾਰ ਨੇ ਆਪਣੇ ਬੇਟੇ ਮਨਪ੍ਰੀਤ ਨੂੰ 15 ਸਤੰਬਰ ਨੂੰ ਏਮਜ਼ ਬੱਸੀ ਹਸਪਤਾਲ ‘ਚ ਦਾਖਲ ਕਰਵਾਇਆ। ਮਨਪ੍ਰੀਤ ਨਾਇਬ ਕੋਰਟ ਵਿਚ ਤਾਇਨਾਤ ਹੈ। ਰਾਮਜੀ ਅਨੁਸਾਰ ਡਾਕਟਰ ਨੇ ਉਸ ਦੀ ਬਾਂਹ ‘ਤੇ ਕੋਈ ਦਵਾਈ ਲਗਾ ਦਿੱਤੀ, ਜਿਸ ਕਾਰਨ ਮਨਪ੍ਰੀਤ ਦੀ ਬਾਂਹ ‘ਤੇ ਜਲਣ ਹੋਣ ਲੱਗ ਪਈ ਤੇ ਉਸ ਦੀ ਬਾਂਹ ਸੁੱਜ ਗਈ। ਉਸ ਦਾ ਪੁੱਤਰ ਸਾਰੀ ਰਾਤ ਦਰਦ ਨਾਲ ਕੁਰਲਾਉਂਦਾ ਰਿਹਾ।

ਅਗਲੀ ਸਵੇਰੇ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਮਨਪ੍ਰੀਤ ਨੂੰ ਵੈਂਟੀਲੇਟਰ ‘ਤੇ ਰੱਖਣਾ ਹੋਵੇਗਾ। ਪਰਿਵਾਰ ਮੁਤਾਬਕ ਮਨਪ੍ਰੀਤ ਨੂੰ ਲਗਾਤਾਰ 2 ਤੋਂ 3 ਦਿਨ ਵੈਂਟੀਲੇਟਰ ‘ਤੇ ਰੱਖਿਆ ਗਿਆ। 18 ਸਤੰਬਰ ਦੀ ਦੇਰ ਰਾਤ ਡਾਕਟਰ ਨੇ ਪਰਿਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਲੜਕੇ ਦਾ ਇਲਾਜ ਨਹੀਂ ਹੋ ਰਿਹਾ ਤਾਂ ਉਹ ਉਸਨੂੰ ਰੈਫਰ ਕਰ ਦੇਣ ਅਤੇ ਉਹ ਉਸਨੂੰ ਪੀ.ਜੀ.ਆਈ. ਲੈ ਜਾਣਗੇ।

ਰਾਮਜੀ ਮੁਤਾਬਕ ਡਾਕਟਰ ਨੇ ਉਸ ਨੂੰ ਕਿਹਾ ਕਿ ਜੇਕਰ ਉਸ ਦੇ ਬੇਟੇ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ ਤਾਂ ਉਸ ਦੀ ਮੌਤ 3 ਮਿੰਟ ਦੇ ਅੰਦਰ ਹੋ ਜਾਵੇਗੀ। ਪਿਤਾ ਅਨੁਸਾਰ ਰਾਤ ਕਰੀਬ 2.30 ਵਜੇ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਵੇਰੇ 9 ਵਜੇ ਲਾਸ਼ ਸੌਂਪਣ ਲਈ ਕਿਹਾ।

 

 

ਰਾਮਜੀ ਨੇ ਦੱਸਿਆ ਕਿ ਮਨਪ੍ਰੀਤ ਸਰਕਾਰੀ ਮੁਲਾਜ਼ਮ ਹੈ, ਉਸ ਦਾ ਪੋਸਟਮਾਰਟਮ ਕੀਤਾ ਜਾਣਾ ਸੀ, ਜਦੋਂ ਉਸ ਨੂੰ ਹੋਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਐਂਬੂਲੈਂਸ ਵਿਚ ਰੱਖਿਆ ਜਾ ਰਿਹਾ ਸੀ ਤਾਂ ਅਚਾਨਕ ਇੱਕ ਮੁਲਾਜ਼ਮ ਨੂੰ ਪਤਾ ਲੱਗਾ ਕਿ ਮਨਪ੍ਰੀਤ ਦੀ ਨਬਜ਼ ਚੱਲ ਰਹੀ ਹੈ। ਪਿਤਾ ਰਾਮਜੀ ਨੇ ਦੱਸਿਆ ਕਿ ਉਹ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਐਂਬੂਲੈਂਸ ਵਿੱਚ ਆਕਸੀਜਨ ਸਿਲੰਡਰ ਰੱਖਣ ਲਈ ਮਜਬੂਰ ਕਰਕੇ ਆਪਣੇ ਪੁੱਤਰ ਨੂੰ ਡੀਐਮਸੀ ਹਸਪਤਾਲ ਲੈ ਗਏ। ਹੁਣ ਡੀਐਮ ਵਿੱਚ ਮਨਪ੍ਰੀਤ ਦੀ ਹਾਲਤ ਸਥਿਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

One Comment

Leave a Reply

Your email address will not be published.

Back to top button