HealthJalandhar

ਜਲੰਧਰ ‘ਚ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਘਰ ਨੂੰ ਲੱਗੀ ਅੱਗ, 2 ਬੱਚਿਆਂ ਸਮੇਤ 5 ਦੀ ਮੌਤ, 7 ਬੰਦੇ ਜ਼ਖਮੀ

ਜਲੰਧਰ ਸ਼ਹਿਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਵਿੱਚ ਦੇਰ ਰਾਤ ਇੱਕ ਘਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ 2 ਬੱਚਿਆਂ ਸਮੇਤ 5 ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮਰਨ ਵਾਲਿਆਂ ‘ਚ ਘਰ ਦਾ ਮਾਲਕ ਵੀ ਸ਼ਾਮਲ ਸੀ, ਜਦਕਿ ਘਰ ਦੇ ਬਾਹਰ ਬੈਠੀ ਉਸ ਦੀ ਬਜ਼ੁਰਗ ਪਤਨੀ ਸੁਰੱਖਿਅਤ ਬਚ ਗਈ। ਮ੍ਰਿਤਕਾਂ ਦੀ ਪਛਾਣ ਰੁਚੀ, ਦੀਆ, ਇੰਦਰਪਾਲ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਹੈ। ਮੁਹੱਲਾ ਨਿਵਾਸੀਆ ਵਲੋ ਦਸਿਆ ਜਾ ਰਿਹਾ ਹੈ ਕਿ 5 ਬੰਦਿਆ ਦੀ ਮੌਤ ਤੇ 7 ਦੇ ਕਰੀਬ ਲੋਕ ਗੰਭੀਰ ਰੂਪ ਚ ਜ਼ਖਮੀ ਨੇ ਮੌਕੇ ਤੇ ਫਾਇਰ ਬ੍ਰਿਗੇਡ ਤੇ ਜਲੰਧਰ ਪੁਲਸ ਨੇ ਆਕੇ ਬਚਾਅ ਕਾਰਜ ਸੁਰੂ ਕਰ ਦਿੱਤਾ ਹੈ।

अस्पताल में विलाप करते रिश्तेदार

ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦੱਸਿਆ ਕਿ ਉਸ ਦੇ ਭਰਾ ਨੇ 7 ਮਹੀਨੇ ਪਹਿਲਾਂ ਹੀ ਨਵਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਉਸ ਦੇ ਕੰਪ੍ਰੈਸ਼ਰ ‘ਚ ਜ਼ਬਰਦਸਤ ਧਮਾਕਾ ਹੋਇਆ ਅਤੇ ਇਸ ਤੋਂ ਬਾਅਦ ਘਰ ‘ਚ ਅੱਗ ਲੱਗ ਗਈ।ਉਸ ਦਾ ਭਰਾ ਜਿਸ ਦੀ ਉਮਰ ਕਰੀਬ 65 ਸਾਲ ਸੀ, ਘਰ ਦੇ ਅੰਦਰ ਬੈਠੇ ਉਸ ਦਾ ਲੜਕਾ, ਨੂੰਹ ਅਤੇ ਦੋ ਧੀਆਂ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ। ਘਰ ਜਦੋਂ ਕਿ ਉਸ ਦੀ ਬਜ਼ੁਰਗ ਭਰਜਾਈ ਘਰ ਦੇ ਬਾਹਰ ਬੈਠੀ ਸੀ, ਉਹ ਸੁਰੱਖਿਅਤ ਹੈ।

ਫਰਿੱਜ ਦੇ ਕੰਪ੍ਰੈਸਰ ‘ਚ ਧਮਾਕਾ ਹੋਣ ਤੋਂ ਬਾਅਦ ਘਰ ਦੇ ਨਾਲ-ਨਾਲ ਗਲੀ ‘ਚ ਵੀ ਗੈਸ ਫੈਲ ਗਈ। ਗੈਸ ਕਾਰਨ ਘਰ ‘ਚ ਇੰਨੀ ਵੱਡੀ ਅੱਗ ਲੱਗ ਗਈ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਦੇਰ ਰਾਤ ਤੱਕ ਇਸ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਪਰ ਜਦੋਂ ਅੱਗ ‘ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਫਾਇਰ ਬ੍ਰਿਗੇਡ ਦੀਆਂ ਹੋਰ ਗੱਡੀਆਂ ਨੂੰ ਮੌਕੇ ‘ਤੇ ਬੁਲਾਉਣੀ ਪਈ।

ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਹੀ ਬੁਰੀ ਤਰ੍ਹਾਂ ਸੜੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਵਿਖੇ ਡਾਕਟਰਾਂ ਨੇ ਪਰਿਵਾਰ ਦੇ ਤਿੰਨ ਜੀਆਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੋ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਦੋਵਾਂ ਮੈਂਬਰਾਂ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

Leave a Reply

Your email address will not be published.

Back to top button