Punjab

ਡੋਲੀ ਵਾਲੀ ਕਾਰ ਨਾਲ ਭਿਆਨਕ ਹਾਦਸਾ, ਲਾੜੇ ਸਮੇਤ 4 ਲੋਕਾਂ ਦੀ ਮੌਤ

ਮੋਗਾ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ‘ਚ ਡੋਲੀ ਵਾਲੀ ਕਾਰ ‘ਚ ਸਵਾਰ ਲਾੜੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ‘ਤੇ ਅਜੀਤਵਾਲ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਵੀ ਦੇ ਦਿੱਤੀ ਗਈ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਡੋਲੀ ਲੈ ਕੇ ਜਾ ਰਹੀ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਮਰਨ ਵਾਲਿਆਂ ਵਿੱਚ ਲਾੜਾ ਵੀ ਸ਼ਾਮਲ ਹੈ। ਘਟਨਾ ‘ਚ ਜ਼ਖਮੀ ਹੋਏ ਤਿੰਨ ਹੋਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ

Back to top button