Jalandhar

ASI ਰਜਿੰਦਰ ਸ਼ਰਮਾ ਪੁਲਿਸ ਚੌਕੀ ਅਲਾਵਲਪੁਰ ਦੇ ਬਣੇ ਇੰਚਾਰਜ

ਜਲੰਧਰ / ਚਾਹਲ

ਪੁਲਿਸ ਚੌਕੀ ਅਲਾਵਲਪੁਰ ਦਾ ਬਤੌਰ ਇੰਚਾਰਜ ਏਐੱਸਆਈ ਰਜਿੰਦਰ ਸ਼ਰਮਾ ਨੇ ਅਹੁਦਾ ਸੰਭਾਲ ਲਿਆ ਹੈ। ਏਐੱਸਆਈ ਰਜਿੰਦਰ ਸ਼ਰਮਾ ਇਸ ਤੋਂ ਪਹਿਲਾਂ ਪਚਰੰਗਾ, ਕਿਸ਼ਨਗੜ੍ਹ ਤੇ ਹੋਰ ਵੱਖ-ਵੱਖ ਚੌਕੀਆਂ ‘ਚ ਬਤੌਰ ਇੰਚਾਰਜ ਤੇ ਵੱਖ-ਵੱਖ ਥਾਣਿਆਂ ‘ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਏਐੱਸਆਈ ਰਜਿੰਦਰ ਸ਼ਰਮਾ ਨੇ ਕਿਹਾ ਕਿ ਕਸਬਾ ਅਲਾਵਲਪੁਰ ਦੇ ਨਜ਼ਦੀਕੀ ਪਿੰਡਾਂ ‘ਚ ਨਸ਼ੇ ਕਾਰਨ ਹੋਈਆਂ ਮੌਤਾਂ ਦਾ ਬਰੀਕੀ ਨਾਲ ਜਾਇਜ਼ਾ ਕੀਤਾ ਜਾਵੇਗਾ ਤੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ। ਚੌਕੀ ਅਲਾਵਰਪੁਰ ਦੇ ਅਧੀਨ ਪੈਂਦੇ ਨੈਸ਼ਨਲ ਹਾਈਵੇ ‘ਤੇ ਚੱਲ ਰਹੇ ਨਜਾਇਜ਼ ਧੰਦੇ ਜਲਦ ਤੋਂ ਜਲਦ ਬੰਦ ਕੀਤੇ ਜਾਣਗੇ, ਦੜੇ ਸੱਟੇ ਵਾਲੇ, ਨਸ਼ਾ ਸਮਗਲਰਾਂ, ਸਮਾਜ ਵਿਰੋਧੀ ਗਲਤ ਅੰਨਸਰਾਂ ਦੇ ਨਾਲ ਨਾਲ ਬੁਲਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

Back to top button