IndiapoliticalPunjab

BJP Sikh Card for 2024: ਭਾਜਪਾ ਸੰਸਦੀ ਬੋਰਡ ਕਮੇਟੀ ‘ਚ ਇਕਬਾਲ ਸਿੰਘ ਲਾਲਪੁਰਾ ਸ਼ਾਮਲ, ਗਡਕਰੀ ਤੇ ਸ਼ਿਵਰਾਜ ਬਾਹਰ

ਬੀਜੇਪੀ ਨੇ ਸੰਸਦੀ ਬੋਰਡ ਕਮੇਟੀ ‘ਚੋਂ ਗਡਕਰੀ ਤੇ ਸ਼ਿਵਰਾਜ ਨੂੰ ਕੀਤਾ ਬਾਹਰ

AAP ਸਰਕਾਰ ‘ਚ PM ਮੋਦੀ ਦਾ ਪਹਿਲਾਂ ਪੰਜਾਬ ਦੌਰਾ, ਹਸਪਤਾਲ ਦਾ ਕਰਨਗੇ ਉਦਘਾਟਨ

ਚੰਡੀਗੜ੍ਹ:  ਭਾਜਪਾ ਨੇ ਆਪਣੇ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਦਾ ਐਲਾਨ (BJP parliamentary board) ਕਰ ਦਿੱਤਾ ਹੈ। ਭਾਜਪਾ ਵੱਲੋਂ ਆਪਣੇ ਸੰਸਦੀ ਬੋਰਡ ਵਿੱਚ ਪੰਜਾਬ ਤੋਂ ਲਾਲ ਸਿੰਘ ਇਕਬਾਲ ਪੁਰਾ ਨੂੰ ਸ਼ਾਮਲ (BJP parliamentary board) ਕੀਤਾ ਗਿਆ ਹੈ। ਚਰਚਾ ਚੱਲ ਰਹੀ ਹੈ ਕਿ ਲਾਲਪੁਰਾ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ ਇਸ ਲਈ ਉਨ੍ਹਾਂ ਨੂੰ 2024 ਦੀਆਂ ਲੋਕਸਭਾ ਚੋਣਾਂ ਵਿੱਚ ਸਿੱਖ ਵੋਟਰ ਨੂੰ ਲੁਭਾਉਣ ਦੇ ਲਈ ਇਹ ਅਹੁਦਾ ਨਿਵਾਜਿਆ ਗਿਆ। ਇਸਦੇ ਨਾਲ ਹੀ ਇਸ ਸੰਸਦੀ ਬੋਰਡ ਦੀ ਕਮੇਟੀ ਵਿੱਚੋਂ ਕੁਝ ਪੁਰਾਣੇ ਨਾਵਾਂ ਨੂੰ ਹਟਾਇਆ ਵੀ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੰਸਦੀ ਬੋਰਡ ਵਿੱਚੋਂ ਹਟਾ ਦਿੱਤਾ ਗਿਆ ਹੈ।

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਇਸ ਸੰਸਦੀ ਬੋਰਡ ਅਤੇ ਭਾਜਪਾ ਦੀ ਚੋਣ ਕਮੇਟੀ ਦੇ ਚੇਅਰਮੈਨ ਹੋਣਗੇ। ਦੱਸ ਦੇਈਏ ਕਿ ਸੰਸਦੀ ਬੋਰਡ ਭਾਜਪਾ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ ਜਿਸਦੇ ਚੱਲਦੇ ਪਾਰਟੀ ਦੇ ਸਾਰੇ ਵੱਡੇ ਫੈਸਲੇ ਇਸ ਬੋਰਡ ਰਾਹੀਂ ਹੀ ਲਏ ਜਾਂਦੇ ਹਨ। ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਨੂੰ ਮੁੜ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ ਸੀ। ਲਾਲਪੁਰਾ ਨੇ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਮਿਲੀ ਟਿਕਟ ਦੇ ਚੱਲਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

 ਭਾਜਪਾ ਦੇ ਸੰਸਦੀ ਬੋਰਡ ਚ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਥਾਂਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸਾਬਕਾ IPS ਇਕਬਾਲ ਸਿੰਘ ਲਾਲਪੁਰਾ (Iqbal Singh Lalpura) ਮੁੜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ( chairman of National Minorities Commission) ਲਗਾ ਦਿੱਤਾ ਗਿਆ ਸੀ। ਦੱਸ ਦਈਏ ਕਿ ਲਾਲਪੁਰਾ ਵੱਲੋਂ 1981 ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਸਰਕਾਰ ਵੱਲੋਂ 3 ਸਾਲਾਂ ਲਈ ਨਿਯੁਕਤ ਕੀਤਾ ਗਿਆ ਸੀ। ਇਕਬਾਲ ਸਿੰਘ ਰੋਪੜ ਦੇ ਪਿੰਡ ਲਾਲਪੁਰਾ ਦੇ ਵਸਨੀਕ ਹਨ।

AAP ਸਰਕਾਰ ਵਿੱਚ ਪੀਐੱਮ ਮੋਦੀ ਦਾ ਪਹਿਲਾਂ ਪੰਜਾਬ ਦੌਰਾ, ਹਸਪਤਾਲ ਦਾ ਕਰਨਗੇ ਉਦਘਾਟਨ

 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੁੱਲਾਪੁਰ (ਮੁਹਾਲੀ) ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ।

ਮੁੱਲਾਪੁਰ ਵਿੱਚ ਬਣਾਏ ਜਾਣ ਵਾਲੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਰਾਜ ਵਿੱਚ ਕਿਫਾਇਤੀ ਕੈਂਸਰ ਦੇ ਇਲਾਜ ਨੂੰ ਹੁਲਾਰਾ ਦੇਵੇਗਾ।

Leave a Reply

Your email address will not be published.

Back to top button