
“*Chardikla Time TV ਤੇ ਦੇਖੋ ਯੂਨੀਕ ਹੋਮ ਜਲੰਧਰ ਵਿਖੇ ਮਨਾਏ ਗਏ ਬਾਲੜੀਆਂ ਦੇ ਜਨਮ ਦਿਨ ਸਮਾਰੋਹ ਦੀ ਵਿਸ਼ੇਸ਼ ਰਿਪੋਰਟ*
ਯੂਨੀਕ ਹੋਮ ਜਲੰਧਰ ‘ਚ ਧੂਮ-ਧਾਮ ਨਾਲ ਮਨਾਇਆ ਨੰਨੀਆਂ ਬੱਚੀਆਂ ਦਾ ਸਾਲਾਨਾ ਜਨਮ ਦਿਨ ਸਮਾਰੋਹ
ਜਲੰਧਰ ਤੋਂ ਸ਼ਿੰਦਰਪਾਲ ਸਿੰਘ ਚਾਹਲ ਦੀ ਵਿਸ਼ੇਸ਼ ਰਿਪੋਰਟ
ਯੂਨੀਕ ਹੋਮ ਜਲੰਧਰ ‘ਚ ਨੰਨੀਆਂ ਬਾਲੜੀਆਂ ਦਾ ਸਾਲਾਨਾ ਜਨਮ ਦਿਨ ਸਮਾਰੋਹ ਭਾਈ ਘਨਈਆ ਜੀ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਪਦਮ ਸ਼੍ਰੀ ਅਵਾਰਡ ਬੀਬੀ ਪ੍ਰਕਾਸ਼ ਕੌਰ ਦੀ ਅਗਵਾਈ ਅਤੇ ਸਮੂਹ ਟਰੱਸਟੀਆਂ ਦੀ ਦੇਖ ਰੇਖ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਰੋਹ ਦੇ ਮੁੱਖ ਮਹਿਮਾਨ ਯੁਗਾਂਡਾ ਤੋਂ ਉੱਘੇ ਸਮਾਜ ਸੇਵਕ ਮੈਡਮ ਰੁਕਸਨਾ ਕਰਮਲੀ ਅਤੇ ਇੰਗਲੈਂਡ ਤੋਂ ਵਿਸ਼ੇਸ਼ ਮਹਿਮਾਨ ਥੋਮਸ ਓਵਨੈਸ ਹੈਰੀਂਗਨ ਨੇ ਉਚੇਚੇ ਤੋਰ ਸ਼ਿਰਕਤ ਕੀਤੀ ਅਤੇ ਯੂਨੀਕ ਹੋਮ ਦੀਆ ਬੱਚੀਆਂ ਨਾਲ ਕੇਕ ਕੱਟ ਕੇ ਉਨ੍ਹਾਂ ਨੂੰ ਵਧਾਈ ਦਿਤੀ ਅਤੇ ਖੂਬ ਖੁਸ਼ੀ ਮਨਾਈ ।
ਇਸ ਮੌਕੇ ਮੁੱਖ ਮਹਿਮਾਨ ਮੈਡਮ ਰੁਕਸਨਾ ਕਰਮਲੀ ਅਤੇ ਇੰਗਲੈਂਡ ਤੋਂ ਵਿਸ਼ੇਸ਼ ਮਹਿਮਾਨ ਥੋਮਸ ਓਵਨੈਸ ਹੈਰੀਂਗਨ ਦਾ ਬੀਬੀ ਪ੍ਰਕਾਸ਼ ਕੌਰ ਅਤੇ ਟਰੱਸਟ ਦੀਆ ਬੱਚੀਆਂ ਵਲੋਂ ਸਵਾਗਤ ਕੀਤਾ ਗਿਆ, ਇਸ ਸਮੇ ਸਮਾਰੋਹ ਚ ਯੂਨੀਕ ਹੋਮ ਦੀਆ ਨੰਨੀਆਂ ਬੱਚੀਆਂ ਵਲੋਂ ਧਾਰਮਿਕ ਅਤੇ ਸਭਿਆਚਰਕ ਪ੍ਰੋਗਰਾਮ ਪੇਸ਼ ਕਰਕੇ ਹਜਾਰਾਂ ਦਰਸ਼ਕਾਂ ਦਾ ਮੋਹ ਲਿਆ ਗਿਆ. ਭਾਈ ਘਨਈਆ ਜੀ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਪਦਮ ਸ਼੍ਰੀ ਅਵਾਰਡ ਬੀਬੀ ਪ੍ਰਕਾਸ਼ ਕੌਰ , ਮੁੱਖ ਮਹਿਮਾਨ ਮੈਡਮ ਰੁਕਸਨਾ ਕਰਮਲੀ ਅਤੇ ਵਿਸ਼ੇਸ਼ ਮਹਿਮਾਨ ਥੋਮਸ ਓਵਨੈਸ ਹੈਰੀਂਗਨ ਵਲੋਂ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਕੋਈ ਸਮਾਜਿਕ,ਆਰਥਿਕ ਮਜਬੂਰੀ ਕਾਰਨ ਨਵਜੰਮੀ ਧੀ ਨੂੰ ਸੰਭਾਲ ਨਹੀਂ ਸਕਦੇ ਤਾ ਆਪਣੀਆਂ ਕੁੱਖਾਂ ਚ ਧੀਆਂ ਨੂੰ ਮਾਰੋ ਨਾ , ਨਵ ਜੰਮੀਆਂ ਬੱਚੀਆਂ ਨੂੰ ਕੁੱਤਿਆਂ ਅਗੇ ਨਾ ਸੁਟੋ ਸਾਡੇ ਯੂਨੀਕ ਹੋਮ ਚ ਛੱਡ ਜਾਓ ਉਨ੍ਹਾਂ ਬੇਸਰਾ ਬੱਚੀਆਂ ਦੇ ਪਾਲਣ ਪੋਸ਼ਨ,ਪੜ੍ਹਾਈ ਲਿਖਾਈ ਅਤੇ ਵਿਆਹ ਸ਼ਾਦੀ ਦੀ ਜੁੰਮੇਵਾਰੀ ਸਾਡੀ ਹੋਵੇਗੀ। ਇਸ ਮੌਕੇ ਵਡੀ ਗਿਣਤੀ ਚ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਸਨ