Punjab

ਪੰਜਾਬ ਦੇ ਇਸ ਸ਼ਹਿਰ ‘ਚ 20 ਸਾਲ ਦੀ ਲੜਕੀ ਅਗਵਾ, ਜਾਂਚ ਜਾਰੀ

 ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਤੋਂ ਆਇਆ। ਜਿੱਥੇ ਬੀਤੀ ਰਾਤ ਵੀਰਵਾਰ ਨੂੰ ਰਾਤ 10 ਵਜੇ 20 ਸਾਲ ਦੀ ਲੜਕੀ ਦੀਪਿਕਾ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਤਲਾਅ ਦਿੱਤੀ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੜਕੀ ਦੇ ਪਿਤਾ ਨੇ ਕਿਹਾ ਲੜਕੀ ਨੂੰ ਅਗਵਾ ਕੀਤਾ:- ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਲੜਕੀ ਦੇ ਪਿਤਾ ਨੇ ਕਿਹਾ ਕਿ ਮੈਂ ਸਾਮ ਨੂੰ ਡਿਊਟੀ ਉੱਤੇ ਸੀ। ਡਿਊਟੀ ਦੌਰਾਨ ਹੀ ਮੇਰੇ ਘਰ ਵਿੱਚੋਂ ਮੈਨੂੰ ਫੋਨ ਆਇਆ। ਜਿਸ ਤੋਂ ਬਾਅਦ ਮੈਂ 9 ਵਜੇ ਘਰ ਆਇਆ ਅਤੇ ਇਸ ਤੋਂ ਪਹਿਲਾ ਇਹ ਘਟਨਾ ਵਾਪਰ ਚੁੱਕੀ ਸੀ। ਲੜਕੀ ਦੇ ਪਿਤਾ ਨੇ ਕਿਹਾ ਮੇਰੀ ਛੋਟੀ ਲੜਕੀ ਨੇ ਕਿਹਾ ਕਿ ਇੱਕ ਲੰਮਾ ਗਿਆਨੀ ਸਰਦਾਰ ਵਿਅਕਤੀ ਆਇਆ ਸੀ, ਜੋ ਕਿ ਸਾਡੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ। ਇਸ ਤੋਂ ਇਲਾਵਾ ਲੜਕੀ ਨੇ ਆਈਲੈਂਟਸ ਵੀ ਕੀਤੀ ਹੋਈ ਹੈ ਅਤੇ ਪੇਪਰ ਦਿੱਤਾ ਹੋਇਆ ਸੀ। ਲੜਕੀ ਦੇ ਪਿਤਾ ਨੇ ਕਿਹਾ ਅਸੀ ਪੁਲਿਸ ਨੂੰ ਤਲਾਅ ਦਿੱਤੀ ਸੀ। ਸਾਡੀ ਕਿਸੇ ਉੱਤੇ ਕੋਈ ਸ਼ੱਕ ਨਹੀਂ ਹੈ।

ਲੜਕੀ ਦੀ ਮਾਤਾ ਨੇ ਦੱਸੀ ਪੂਰੀ ਘਟਨਾ:- ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਲੜਕੀ ਦੀ ਮਾਤਾ ਨੇ ਕਿਹਾ ਸਵਾ ਕੁ 9 ਵਜੇ ਸਾਡੇ ਘਰ ਦਾ ਗੇਟ ਖੜਕਿਆ ਸੀ। ਜਿਸ ਤੋਂ ਬਾਅਦ ਮੈਂ ਆਪਣੀਆਂ ਲੜਕੀਆਂ ਨਾਲ ਗੇਟ ਖੋਲ੍ਹਣ ਜਾ ਰਹੇ ਸੀ। ਪਰ ਮੇਰੀ ਇੱਕ ਲੜਕੀ ਗੇਟ ਖੋਲ੍ਹਣ ਗਈ ਤਾਂ ਮੇਰੀ ਦੂਜੀ ਲੜਕੀ ਪਰਦੇ ਵਿੱਚੋਂ ਦੇਖ ਰਹੀ ਸੀ। ਜਿਸ ਨੇ ਦੱਸਿਆ ਕਿ ਇੱਕ ਗਿਆਨੀ ਸਰਦਾਰ (Kidnapping of Deepika from Mohalla Islamabad) ਲੜਕਾ ਹੈ। ਜਿਸ ਤੋਂ ਮੈਂ ਵੀ ਮੇਰੀ ਲੜਕੀ ਨੂੰ ਦੇਖਣ ਪਿੱਛੇ ਗਈ। ਮੈਂ ਸੋਚਿਆ ਕਿ ਕਿ ਸਾਡੀ ਲੜਕੀ ਸਾਇਦ ਆਪਣੇ ਤਾਏ ਦੇ ਘਰ ਚਲੀ ਗਈ ਹੈ। ਪਰ ਕੁੱਝ ਕੁ ਅੱਗੇ ਮੇਰੀ ਲੜਕੀ ਦੀਆਂ ਚੱਪਲਾਂ ਪਈ ਮਿਲੀਆਂ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ:- ਦੂਜੇ ਪਾਸੇ ਪੁਲਿਸ ਮੁਲਾਜ਼ਮ ਲੋਮੇਸ਼ ਕੁਮਾਰ ਦੇ ਕਹਿਣ ਮੁਤਾਬਕ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਲੜਕੀ ਘਰ ਅੱਗੋਂ ਲਾਪਤਾ ਹੋ ਗਈ ਹੈ।

Leave a Reply

Your email address will not be published.

Back to top button