IndiaHealth

ਹਨੀਟ੍ਰੈਪ ‘ਚ ਫਸਾਇਆ ਜੱਜ ਦਾ ਰੀਡਰ, ਬਲੈਕਮੇਲ ਕਰ ਮੰਗੇ ਲੱਖਾਂ ਰੁਪਏ, ਪਤੀ ਪਤਨੀ ਗ੍ਰਿਫਤਾਰ

Judge's reader trapped in honeytrap, demanded lakhs of rupees by blackmail, husband and wife arrested

ਅਬੋਹਰ ਦੇ ਸਿਟੀ ਥਾਣਾ ਨੰ. 1 ਦੀ ਪੁਲਿਸ ਨੇ ਸੈਸ਼ਨ ਜੱਜ ਫਾਜ਼ਿਲਕਾ ਕੋਰਟ ਕੰਪਲੈਕਸ ਦੇ ਸੇਵਾਮੁਕਤ ਰੀਡਰ ਨੂੰ ਹਨੀਟ੍ਰੈਪ ਵਿਚ ਫਸਾ ਕੇ ਬਲੈਕਮੇਲ ਕਰਨ ਦੇ ਦੋਸ਼ ‘ਚ 3 ਔਰਤਾਂ, 2 ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਇਕ ਔਰਤ ਅਤੇ ਇਕ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ।

ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਮਨਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਨਗਰ ਥਾਣਾ ਨੰਬਰ 1 ਦੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਬਲਵਿੰਦਰ ਸਿੰਘ ਪੁੱਤਰ ਅਮਰਨਾਥ ਵਾਸੀ ਪੰਜਪੀਰ ਰੋਡ ਅਬੋਹਰ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਉਸ ਨੂੰ ਇਕ ਲੜਕੀ ਦਾ ਫੋਨ ਆਇਆ ਜੋ ਕਦੇ ਆਪਣਾ ਨਾਂ ਸ਼ਾਲੂ ਤੇ ਕਦੇ ਸੁਮਿੱਤਰਾ ਦੱਸ ਰਹੀ ਸੀ।

ਉਸ ਨੇ ਕਿਹਾ ਕਿ ਉਹ ਕਿਸੇ ਕੰਮ ਦੇ ਸਿਲਸਿਲੇ ‘ਚ ਇਕ ਵਾਰ ਅਦਾਲਤ ‘ਚ ਉਸ ਨੂੰ ਮਿਲੀ ਸੀ। ਜਦੋਂ ਉਹ ਰੀਡਰ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਦੋ ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਅਤੇ ਉਸ ਦੀ ਸੱਸ ਅਤੇ ਸਹੁਰਾ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਉਹ ਉਸ ਵਿਰੁੱਧ ਕੇਸ ਦਰਜ ਕਰਵਾਉਣ ਲਈ ਉਸ ਨੂੰ ਮਿਲਣਾ ਚਾਹੁੰਦੀ ਹੈ ਅਤੇ ਉਕਤ ਔਰਤ ਨੇ ਉਸ ਨੂੰ ਆਪਣੇ ਘਰ ਆਉਣ ਲਈ ਕਿਹਾ। 12 ਮਾਰਚ ਨੂੰ ਦੁਪਹਿਰ ਕਰੀਬ 3 ਵਜੇ ਜਦੋਂ ਉਸ ਨੂੰ ਉਕਤ ਔਰਤ ਦਾ ਫੋਨ ਆਇਆ ਤਾਂ ਉਹ ਉਸ ਦੇ ਘਰ ਸੁੰਦਰ ਨਗਰੀ ਗਲੀ ਨੰ. 8 ਅਬੋਹਰ ਪਹੁੰਚਿਆ।

ਗੇਟ ਨੂੰ ਤਾਲਾ ਲਗਾ ਕੇ ਉਸ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਕਿਹਾ ਕਿ ਉਹ 2 ਸਾਲਾਂ ਤੋਂ ਪ੍ਰੇਸ਼ਾਨ ਹੈ, ਉਸ ਨੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਕਿਹਾ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹੈ। ਜਦੋਂ ਉਹ ਉਥੋਂ ਭੱਜਣ ਲੱਗਾ ਤਾਂ ਅੰਦਰ ਆ ਕੇ ਇਕ ਔਰਤ ਅਤੇ ਇਕ ਆਦਮੀ ਨੇ ਰੌਲਾ ਪਾਇਆ, ਉਸ ਦਾ ਮੋਬਾਈਲ, ਪਰਸ ਖੋਹ ਲਿਆ, ਬਲਾਤਕਾਰ ਦਾ ਪਰਚਾ ਪਾਉਣ ਦੀਆਂ ਧਮਕੀਆਂ ਦਿੰਦਿਆਂ ਵੀਡੀਓ ਬਣਾ ਲਈ।

 

ਉਦੋਂ ਇਕ 45 ਸਾਲਾ ਔਰਤ ਨੇ ਆ ਕੇ ਉਸ ਨੂੰ ਡੇਢ ਲੱਖ ਰੁਪਏ ਵਿਚ ਰਾਜੀਨਾਮਾ ਕਰਾਉਣ ਲਈ ਕਿਹਾ ਅਤੇ ਉਸ ਦੇ ਖਾਤੇ ਵਿਚੋਂ 18 ਹਜ਼ਾਰ ਰੁਪਏ ਗੂਗਲ ਪੇਅ ਵਿਚ ਟਰਾਂਸਫਰ ਕਰਵਾ ਲਏ ਅਤੇ 1 ਲੱਖ 30 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਜੇ ਪੈਸੇ ਨਾ ਦਿੱਤੇ ਤਾਂ ਉਹ ਵੀਡੀਓ ਵਾਇਰਲ ਕਰ ਦੇਵੇਗੀ। ਇਸ ਮਾਮਲੇ ‘ਚ ਪੁਲਿਸ ਨੇ ਵਿਕਰਮਜੀਤ ਸਿੰਘ ਪੁੱਤਰ ਰਮੇਸ਼ ਕੁਮਾਰ, ਸੁਨੀਤਾ ਰਾਣੀ ਪਤਨੀ ਰਮੇਸ਼ ਕੁਮਾਰ ਦੋਵੇਂ ਵਾਸੀ ਸੁੰਦਰ ਨਗਰੀ, ਸ਼ਾਲੂ ਉਰਫ਼ ਸੁਮਿੱਤਰਾ ਵਾਸੀ ਮਟੀਲੀ ਸਾਦੁਲਸ਼ਹਿਰ ਰਾਜਸਥਾਨ, ਅੰਗਰੇਜ਼ ਸਿੰਘ, ਵੀਰਪਾਲ ਕੌਰ ਪਤਨੀ ਅੰਗਰੇਜ਼ ਸਿੰਘ ਦੋਵੇਂ ਵਾਸੀ ਥਾਦੇਵਾਲਾ ਸ੍ਰੀ ਮੁਕਤਸਰ ਸਾਹਿਬ ਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਭਾਦਸ ਦੀ ਧਾਰਾ 389 ਤੇ 120-ਬੀ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਵਿਕਰਮਜੀਤ ਸਿੰਘ ਤੇ ਸੁਨੀਤਾ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ

Back to top button