
ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਨੇਤਾ ਅਮਨਦੀਪ ਭੱਟੀ ਨੇ ਅਵਸ਼ੇਸ਼ ਮੁਦੇ ਤੇ ਸ੍ਰੀ ਵਿਜੇ ਸਾਂਪਲਾ ਜੀ, ਚੇਅਰਮੈਨ ਰਾਸ਼ਟਰੀ ਕਮਿਸ਼ਨ ਅਨੁਸੂਚਿਤ ਜਾਤੀ ਨਾਲ ਉਹਨਾ ਦੇ ਕਮਿਸ਼ਨ ਦਫ਼ਤਰ ਵਿੱਚ ਮੁਲਾਕਾਤ ਕੀਤੀ। ਮੁਲਾਕਾਤ ਦੁਰਾਨ ਪੰਜਾਬ ਵਿੱਚ SC ਭਾਈਚਾਰੇ ਨੂੰ ਆ ਰਹੀਆਂ ਮੁਸਿਕਲਾ ਬਾਰੇ ਚਰਚਾ ਕੀਤੀ। ਅਤੇ ਉਹਨਾਂ ਨੇ ਦਸਿਆ ਕਿ ਰਾਸ਼ਟਰੀ ਕਮਿਸ਼ਨ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਲਦੀ ਹੀ ਇੱਕ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਮੁਸਿਕਲਾ ਦਾ ਨਿਪਟਾਰਾ ਕੀਤਾ ਜਾਵੇਗਾ।