
ਈਡੀ ਨੇ ਐਸੋਸੀਏਟਿਡ ਜਨਰਲਸ ਲਿਮਟਿਡ (AJL) ਦੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਅਸਥਾਈ ਤੌਰ ‘ਤੇ ਕੁਰਕ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਹ ਐੈਕਸ਼ਨ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਵੱਲੋਂ ਕੀਤਾ ਗਿਆ ਹੈ। ਜਿਸ ਤਹਿਤ 751.9 ਕਰੋੜ ਦੀ ਜਾਇਦਾਦ ਨੂੰ ਕੁਰਕ ਕੀਤਾ ਹੈ।
ਦੱਸ ਦੇਈਏ ਕਿ ਇਸ ਮਾਮਲੇ ਵਿਚ ਪਹਿਲਾਂ ਵੀ ਸੋਨੀਆ ਤੇ ਰਾਹੁਲ ਗਾਂਧੀ ਤੋਂ ਪੁੱਛਗਿਛ ਹੋ ਚੁੱਕੀ ਹੈ। ਈਡੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਜਾਇਦਾਦ ਵਿਚ ਏਜੀਐੱਲ ਦੀ ਦਿੱਲੀ, ਮੁੰਬਈ ਤੇ ਲਖਨਊ ਸਣੇ ਕਈ ਥਾਵਾਂ ਦੀ ਪ੍ਰਾਪਰਟੀ ਹੈ। ਇਸ ਦੀ ਕੁੱਲ ਕੀਮਤ 661.69 ਕਰੋੜ ਰੁਪਏ ਹੈ। ਈਡੀ ਨੇ ਦੱਸਿਆ ਕਿ ਯੰਗ ਇੰਡੀਆ ਦੀ ਪ੍ਰਾਪਰਟੀ ਦੀ ਕੀਮਤ 90.21 ਕਰੋੜ ਰੁਪਏ ਹੈ।