
ਦਿੱਲੀ ਦੇ ਮੰਤਰੀ ਅਤੇ ‘ਆਪ’ ਨੇਤਾ ਸਤੇਂਦਰ ਜੈਨ ਦੀ ਆਪਣੇ ਸੈੱਲ ਵਿੱਚ ਤਿਹਾੜ ਜੇਲ੍ਹ ਦੇ ਸੁਪਰਡੈਂਟ ਨਾਲ ਮੀਟਿੰਗ ਦੀ ਵੀਡੀਓ ਵਾਇਰਲ ਹੋਈ ਹੈ।
ਦਿੱਲੀ ਭਾਜਪਾ ਮੀਡੀਆ ਸੈੱਲ ਮੁਖੀ ਹਰੀਸ਼ ਖੁਰਾਣਾ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਂਝੀ ਕਰਦਿਆਂ ਟਵੀਟ ਕੀਤਾ, ”ਇਮਾਨਦਾਰ ਮੰਤਰੀ ਜੈਨ ਦੀ ਇਹ ਇੱਕ ਨਵੀਂ ਵੀਡੀਓ।
ਜੇਲ੍ਹ ਸੁਪਰਡੈਂਟ ਦੀ ਸਵੇਰੇ 8 ਵਜੇ ਜੇਲ੍ਹ ਮੰਤਰੀ ਦੀ ਅਦਾਲਤ ਵਿੱਚ ਹਾਜ਼ਰੀ।” ਇਸੇ ਮਹੀਨੇ ਦੇ ਸ਼ੁਰੂ ‘ਚ ਵਿੱਚ ਤਿਹਾੜ ਜੇਲ੍ਹ ਦੇ ਇੱਕ ਸੁਪਰਡੈਂਟ ਨੂੰ ਮਨੀ ਲਾਂਡਰਿੰਗ ਮਾਮਲੇ ‘ਚ 31 ਮਈ ਤੋਂ ਜੇਲ੍ਹ ‘ਚ ਬੰਦ ਸਤੇਂਦਰ ਜੈਨ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ। ਉਧਰ ਭਾਜਪਾ ਦੇ ਕੌਮੀ ਤਰਜਮਾਨ ਸ਼ਹਿਜ਼ਾਦ ਪੂਨਾਵਾਲਾ ਨੇ ਅੱਜ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਮੁਅੱਤਲ ਜੇਲ੍ਹ ਸੁਪਰਡੈਂਟ ਨਾਲ ਮੁਲਾਕਾਤ ਦੀ ਨਵੀਂ ਵੀਡੀਓ ਨੂੰ ਲੈ ਕੇ ‘ਆਪ’ ਦੀ ਨਿਖੇਧੀ ਕੀਤੀ ਅਤੇ ਇਸ ਨੂੰ ”ਆਪ ਦੇ ਭ੍ਰਿਸ਼ਟਾਚਾਰ ਦਾ ਦਰਬਾਰ’ ਕਰਾਰ ਦਿੱਤਾ ਹੈ। ਸ਼ਹਿਜ਼ਾਦ ਨੇ ਕਿਹਾ ਕਿ ਇਹ ਤਿਹਾੜ ਜੇਲ੍ਹ ਵਿੱਚੋਂ ਦਿੱਲੀ ਦੇ ਸਿਹਤ ਮੰਤਰੀ ਦੀ ਇਹ ਤੀਜੀ ਵੀਡੀਓ ਹੈ।