Jalandhar / SS Chahal
A glimpse of Indian culture was seen in the colorful cultural program presented by the students on the theme ‘Incredible India’ in the fun fair organized at Innocent Hearts, Green Model Town and Loharan
the chief guests were welcomed by the Principal of the school Mr. Rajeev Paliwal and in Loharan , Ms. Shallu Sehgal and members of the management .On this occasion Dr. Palak Gupta Bowry , Director CSR was also present. The program started with the balloon releasing ceremony by the chief guests in the sky. After that, Saraswati Vandana was performed with the verse ‘Ya Kundendu Tushar Haar Dhawala’ . On this occasion, the students showed how the soldiers are working for the country through their performance ‘Kandho se Kandhe Milte hain Kadmo se Kadam Milte Hain’ . They expressed pride on their nation on the successful smooth landing of Chandrayaan and Mangalyaan through their performance on song ‘ Shabashian’. The kids enjoyed Puppet Show also. Kids Zone, Foodie Gourmet and Game Zone were the center of attraction. Everyone thoroughly enjoyed the food zone. In the Kids Zone, the little ones
had a lot of fun on the rides and in the Game Zone, children and their parents enjoyed all kinds of games. Along with various games, stalls of cuisine and bakery etc. were also set up. All the members who played the role of judges were honoured. The chief guest and guest of honor were honored with mementos and a plant. Students who won various competitions were awarded prizes. Sports competitions were also organized for the entertainment and knowledge enhancement of children. Apart from this, fancy dress, solo dance competition, ramp walk, coloring competitions were organized in which the winning students were awarded. Students of Student Council had an important contribution in this program. As per the New Education Policy-2020, the entire program – stage operation, various competitions, games zone etc. was handled by the students themselves.
ਇੰਨੋਸੈਂਟ ਹਾਰਟਸ ਵਿੱਚ ‘ਇਨਕ੍ਰੇਡੀਬਲ ਇੰਡੀਆ’ ਥੀਮ ਦੇ ਅੰਤਰਗਤ ਫਨ ਫੇਅਰ ‘ਦ ਗਿਗਲਸ ਐਂਡ ਗੇਮਸ’ ਉਤਸ਼ਾਹ ਨਾਲ ਹੋਇਆ ਸੰਪੂਰਨ
ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਵਿੱਚ ਆਯੋਜਿਤ ਫ਼ਨ ਫੇਅਰ ਵਿੱਚ ‘ਇਨਕ੍ਰੇਡੀਬਲ ਇੰਡੀਆ’ ਥੀਮ ਉੱਤੇ ਵਿਦਿਆਰਥੀਆਂ ਦੁਆਰਾ ਪੇਸ਼ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਪਣੇ ਦੇਸ਼ ਦੀ ਸੰਸਕ੍ਰਿਤੀ ਦੀ ਝਲਕ ਦੇਖਣ ਨੂੰ ਮਿਲੀ। ਗ੍ਰੀਨ ਮਾਡਲ ਟਾਊਨ ਵਿੱਚ ਮੁੱਖ ਮਹਿਮਾਨ ਡਾ. ਚੰਦਰ ਬੌਰੀ(ਐੱਮ ਡੀ ਮੈਡੀਕਲ ਸਰਵਿਸੇਜ, ਇੰਨੋਸੈਂਟ ਹਾਰਟਸ ਗਰੁੱਪ) ਅਤੇ ਡਾ. ਰੋਹਨ ਬੌਰੀ (ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸੇਜ, ਇੰਨੋਸੈਂਟ ਹਾਰਟਸ ਗਰੁੱਪ)ਸਨ।ਜਦਕਿ ਗੈਸਟ ਔਫ਼ ਆਨਰ ਦੀ ਭੂਮਿਕਾ ਸ੍ਰੀਮਤੀ ਅਤੇ ਸ੍ਰੀ ਵਰਿੰਦਰ ਪਾਲ (ਪ੍ਰਸਿੱਧ ਸਮਾਜ ਸੇਵੀ) ਨੇ ਨਿਭਾਈ। ਲੋਹਾਰਾਂ ਵਿੱਚ ਸ੍ਰੀਮਤੀ ਸ਼ੈਲੀ ਬੌਰੀ (ਐਗਜੀਕਿਊਟ ਡਾਇਰੈਕਟਰ ਔਫ਼ ਸਕੂਲਜ) ਨੇ ਮੁੱਖ-ਮਹਿਮਾਨ ਦੀ ਭੂਮਿਕਾ ਨਿਭਾਈ।ਗ੍ਰੀਨ ਮਾਡਲ ਟਾਊਨ ਵਿੱਚ ਮੁੱਖ-ਮਹਿਮਾਨਾਂ ਦਾ ਸਵਾਗਤ ਸਕੂਲ ਦੇ ਪ੍ਰਿੰਸਪਿਲ ਸ਼੍ਰੀ ਰਾਜੀਵ ਪਾਲੀਵਾਲ ਅਤੇ ਲੋਹਾਰਾਂ ਵਿੱਚ ਕੁਮਾਰੀ ਸ਼ਾਲੂ ਸਹਿਗਲ ਅਤੇ ਮੈਨੇਜਮੈਂਟ ਦੇ ਮੈਂਬਰਾਂ ਨੇ ਕੀਤਾ।ਇਸ ਮੌਕੇ ‘ਤੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਸੀਐੱਸਆਰ ਡਾ.ਪਲਕ ਗੁਪਤਾ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ-ਮਹਿਮਾਨਾਂ ਨੇ ਆਕਾਸ਼ ਵਿੱਚ ਗੁਬਾਰੇ ਛੱਡ ਕੇ ਕੀਤੀ।ਉਸ ਤੋਂ ਬਾਅਦ ‘ਯਾ ਕੁਨਦੇਂਦੁ ਤੁਸ਼ਾਰ ਹਾਰ ਧਵਾਲਾ’ ਸ਼ਲੋਕ ਅਤੇ ਨ੍ਰਿਤ ਦੇ ਨਾਲ ਮਾਂ ਸਰਸਵਤੀ ਦੀ ਵੰਦਨਾ ਕੀਤੀ ਗਈ। ਇਸ ਮੌਕੇ ਉੱਤੇ ਵਿਦਿਆਰਥੀਆਂ ਦੁਆਰਾ ‘ਕੰਧੋ ਸੇ ਮਿਲਤੇ ਹੈਂ ਕੰਧੇ,ਕਦਮੋਂ ਸੇ ਕਦਮ ਮਿਲਤੇ ਹੈਂ’ ਗੀਤ ਅਤੇ ਨ੍ਰਿਤ ਦੇ ਮਾਧਿਅਮ ਰਾਹੀਂ ‘ਅੱਗੇ ਵਧਦੇ ਹੋਏ ਭਾਰਤ’ ‘ਚ ਦਿਖਾਇਆ ਗਿਆ ਕਿ ਫੌਜੀ ਕਿਸ ਤਰ੍ਹਾਂ ਦੇਸ਼ ਲਈ ਕੰਮ ਕਰਦੇ ਹਨ?’ਲਵ ਯੂ ਜ਼ਿੰਦਗੀ’ ਮੰਗਲਯਾਨ ਅਤੇ ਚੰਦਰਯਾਨ ਦੇ ਸਫਲ ਲਾਂਚਿੰਗ ਅਤੇ ਲੈਂਡਿੰਗ ‘ਤੇ ਮਾਣ ਮਹਿਸੂਸ ਕਰਦੇ ਹੋਏ ਵਿਦਿਆਰਥੀਆਂ ਦੁਆਰਾ ‘ਸ਼ਾਬਾਸ਼ੀਆਂ’ ਗੀਤ ਪੇਸ਼ ਕੀਤਾ ਗਿਆ। ‘ਪਪੇਟ ਸ਼ੋਅ’ਦਾ ਬੱਚਿਆਂ ਨੇ ਬਹੁਤ ਆਨੰਦ ਮਾਣਿਆ।ਕਿਡਜ਼ ਜ਼ੋਨ, ਫੂਡ ਕਾਰਨਰ ਅਤੇ ਗੇਮ ਜ਼ੋਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸਾਰਿਆਂ ਨੇ ਫੂਡ ਜ਼ੋਨ ਦਾ ਭਰਪੂਰ ਆਨੰਦ ਲਿਆ। ਕਿਡਜ਼ ਜ਼ੋਨ ਵਿੱਚ ਛੋਟੇ ਬੱਚਿਆਂ ਨੇ ਰਾਈਡਜ਼ ਉੱਤੇ ਖੂਬ ਮਸਤੀ ਕੀਤੀ ਅਤੇ ਗੇਮ ਜ਼ੋਨ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹਰ ਤਰ੍ਹਾਂ ਦੀਆਂ ਖੇਡਾਂ ਦਾ ਆਨੰਦ ਮਾਣਿਆ। ਵੱਖ-ਵੱਖ ਖੇਡਾਂ ਦੇ ਨਾਲ-ਨਾਲ ਪਕਵਾਨਾਂ ਅਤੇ ਬੇਕਰੀ ਆਦਿ ਦੇ ਸਟਾਲ ਵੀ ਲਗਾਏ ਗਏ।ਜੱਜਾਂ ਦੀ ਭੂਮਿਕਾ ਨਿਭਾਉਣ ਵਾਲੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਯਾਦਗਾਰੀ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ ਮਨੋਰੰਜਨ ਅਤੇ ਗਿਆਨ ਵਿੱਚ ਵਾਧਾ ਕਰਨ ਲਈ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਫੈਂਸੀ ਡਰੈੱਸ, ਸੋਲੋ ਡਾਂਸ ਮੁਕਾਬਲਾ, ਰੈਂਪ ਵਾਕ, ਰੰਗੋਲੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |ਇਸ ਪ੍ਰੋਗਰਾਮ ਵਿੱਚ ਸਟੂਡੈਂਟ ਕਾਊਂਸਿਲ ਦੇ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਰਿਹਾ। ਨਿਊ ਐਜੂਕੇਸ਼ਨ ਪਾਲਿਸੀ-2020 ਦੇ ਅਨੁਸਾਰ ਪੂਰਾ ਪ੍ਰੋਗਰਾਮ – ਮੰਚ ਸੰਚਾਲਨ, ਵੱਖ-ਵੱਖ ਮੁਕਾਬਲਿਆਂ ਲਈ ਜ਼ੋਨ ਆਦਿ ਸਾਰਾ ਕਾਰਜਭਾਰ ਵਿਦਿਆਰਥੀਆਂ ਦੁਆਰਾ ਹੀ ਸੰਭਾਲਿਆ ਗਿਆ।