Jalandhar
GST ਭਵਨ ਜਲੰਧਰ ‘ਚ ਚੱਲ ਰਹੀ ਮੀਟਿੰਗ ‘ਚ ETO ਨੂੰ ਕੀਤਾ “Suspend”
Jalandhar's ETO suspended, action in ongoing meeting at GST Bhava

GST ਭਵਨ ‘ਚ ਚੱਲ ਰਹੀ ਮੀਟਿੰਗ ‘ਚ ਜਲੰਧਰ ਦਾ ਈਟੀਓ ਮੁਅੱਤਲ
ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਇੱਕ ਈ.ਟੀ.ਓ ਨੂੰ ਵਿੱਤ ਕਮਿਸ਼ਨਰ ਟੈਕਸੇਸ਼ਨ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਕਤ ਈ.ਟੀ.ਓ ਨੇ ਹਮੇਸ਼ਾ ਹੀ ਮਨਮਾਨੀਆਂ ਕੀਤੀਆਂ ਹਨ। ਜਿਸ ਬਾਰੇ ਵਿਭਾਗ ਵਿੱਚ ਲਗਾਤਾਰ ਚਰਚਾ ਚੱਲ ਰਹੀ ਹੈ।
ਜਾਣਕਾਰੀ ਅਨੁਸਾਰ ਈਟੀਓ ਜਲੰਧਰ-2 ਜਤਿੰਦਰ ਵਾਲੀਆ ਨੂੰ ਵਿੱਤ ਕਮਿਸ਼ਨਰ ਕਰ ਕ੍ਰਿਸ਼ਨ ਕੁਮਾਰ ਦੀ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ। ਜੀਐਸਟੀ ਭਵਨ ਜਲੰਧਰ ਵਿੱਚ ਹੋਈ ਮੀਟਿੰਗ ਵਿੱਚ ਈਟੀਓ ਨਹੀਂ ਪੁੱਜੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਤਿੰਦਰ ਵਾਲੀਆ ਵਿਭਾਗੀ ਕਾਰਵਾਈ ਦਾ ਸ਼ਿਕਾਰ ਹੋ ਚੁੱਕੇ ਹਨ।