EducationJalandhar

HMV ਕਾਲਜੀਏਟ ਸਕੂਲ ਵਿਖੇ ਨਵੇਂ ਵਿਦਿਅਕ ਸੈਸ਼ਨ ਮੌਕੇ ਕਰਵਾਇਆ ਹਵਨ

ਐੱਚਐੱਮਵੀ ਕਾਲਜੀਏਟ ਸਕੂਲ ਵਿਖੇ ਐੱਸਐੱਸਸੀ-1 ਦੇ ਨਵੇਂ ਸੈਸ਼ਨ ਸ਼ੁਭ ਆਰੰਭ ‘ਤੇ ਹਵਨ ਕੀਤਾ ਗਿਆ। ਸਭ ਤੋਂ ਪਹਿਲਾਂ ਪਰਮਪਿਤਾ ਪਰਮਾਤਮਾ ਦੇ ਚਰਣਾਂ ‘ਚ ਨਤਮਸਤਕ ਹੁੰਦੇ ਹੋਏ ਮੰਤਰ ਉਚਾਰਣ ਨਾਲ ਵਾਤਾਵਰਣ ਨੂੰ ਪਵਿੱਤਰ ਕਰ ਕੇ ਅਗਨੀ ‘ਚ ਆਹੂਤੀਆਂ ਪਾ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਪਿੰ੍ਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਤੇ ਕਿਹਾ ਕਿ ਜੀਵਨ ਵਿਚ ਸਫਲਤਾ ਪ੍ਰਰਾਪਤ ਕਰਨ ਲਈ ਤੁਹਾਨੂੰ ਇਕ ਸੀਮਾ ‘ਚ ਰਹਿ ਕੇ ਕੰਮ ਕਰਨਾ ਪਵੇਗਾ ਤਾਂ ਹੀ ਤੁਹਾਡਾ ਸਰਵਪੱਖੀ ਵਿਕਾਸ ਹੋ ਸਕੇਗਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਚੁਣੌਤੀਆਂ ਦੇ ਅਕਾਸ਼ ‘ਚ ਇਕ ਲੰਬੀ ਉਡਾਨ ਭਰਦੇ ਹੋਏ ਆਪਣੀ ਸ਼ਖਸੀਅਤ ‘ਚ ਸਕਾਰਾਤਮਕਤਾ ਦਾ ਸੰਚਾਰ ਤੇ ਹੋਰ ਸਿੱਖਣ ਦੀ ਚਾਹ ਨੂੰ ਬਰਕਰਾਰ ਰੱਖਦੇ ਹੋਏ ਜੀਵਨ ‘ਚ ਨਿਰੰਤਰ ਅੱਗੇ ਵਧਣ ਲਈ ਪੇ੍ਰਿਤ ਕੀਤਾ। ਗਗਨਦੀਪ ਮੁਖੀ ਗਣਿਤ ਵਿਭਾਗ ਤੇ ਸਟਾਫ ਸੈਕਟਰੀ ਨੇ ਵਿਦਿਆਰਥਣਾਂ ਨੂੰ ਆਤਮਵਿਸ਼ਵਾਸ ਰੱਖਣ, ਚੰਗੇ ਕਰਮ ਕਰਨ, ਸਮਰਪਣ, ਪਿਆਰ ਤੇ ਜਨੂੰਨ ਨਾਲ ਕੰਮ ਕਰਨ ਲਈ ਪੇ੍ਰਿਤ ਕੀਤਾ। ਸੰਗੀਤ ਵਿਭਾਗ ਵੱਲੋਂ ਡਾ. ਪੇ੍ਮ ਸਾਗਰ ਨੇ ਭਜਨ ਪੇਸ਼ ਕਰ ਕੇ ਵਾਤਾਵਰਣ ਨੂੰ ਆਨੰਦਮਈ ਬਣਾ ਦਿੱਤਾ। ਡਾ. ਸੀਮਾ ਮਰਵਾਹਾ, ਸਕੂਲ ਕੋਆਰਡੀਨੇਟਰ ਤੇ ਡੀਨ ਅਕਾਦਮਿਕ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਵਿਦਿਆਰਥਣ ਸਵੈ-ਅਨੁਸ਼ਾਸਨ, ਮਿਹਨਤ ਤੇ ਸਹਿਣਸ਼ਕਤੀ ਨਾਲ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਪੇ੍ਰਿਤ ਕੀਤਾ। ਹਵਨ ਦੀ ਸਮਾਪਤੀ ਡਾ. ਮੀਨੂੰ ਤਲਵਾੜ ਵੱਲੋਂ ਸ਼ਾਂਤੀਪਾਠ ਨਾਲ ਕੀਤੀ ਗਈ। ਇਸ ਮੌਕੇ ਸਕੂਲ ਸਟਾਫ ਦੇ ਮੈਂਬਰ ਮੌਜੂਦ ਰਹੇ।

Leave a Reply

Your email address will not be published.

Back to top button