इनोसेंट हार्ट्स स्कूल के इनोकिड्स में वर्ष 2024-25 के लिए नर्सरी में प्रवेश पाने वाले बच्चों के अभिभावकों के लिए ओरिएंटेशन कार्यक्रम आयोजित किया गया। इनोकिड्स के इंचार्जों द्वारा अभिभावकों का स्वागत किया गया। उन्होंने अभिभावकों को स्कूल के नियमों की जानकारी दी। बच्चों को टेंपरेरी आई कार्ड भी वितरित किए गए। इस अवसर पर इनोसेंट हार्ट्स ग्रीन मॉडल टाऊन में डॉ. आभा अरोड़ा (पब्लिश्ड ऑथर एंड अर्ली ईयर्स एक्सपर्ट), लोहारां में श्रीमती श्वेता गुप्ता (एकेडिमियन एंड पेरेंटिंग कोच) तथा कपूरथला रोड में इनोसेंट हार्ट्स ग्रुप की डिप्टी डायरेक्टर कल्चरल अफेयर्स तथा मोटिवेशनल स्पीकर श्रीमती शर्मिला नाकरा ने माता-पिता के साथ ‘गुड पेरेंटिंग’ टिप्स साझा किए, जो उनके बच्चों की परवरिश के लिए मददगार साबित होंगे। उन्होंने अभिभावकों को नई शिक्षा पद्धति से अवगत करवाया। उन्हें बच्चों के भोजन में पोषक तत्वों की आवश्यकता के बारे में जानकारी दी तथा उनकी शंकाओं का समाधान किया। उन्होंने अभिभावकों को अपने बच्चों के साथ क्वालिटी टाइम बिताने की सलाह दी। एग्जीक्यूटिव डायरेक्टर ऑफ़ स्कूल्स श्रीमती शैली बौरी ने अभिभावकों को उनके बच्चों के उज्ज्वल भविष्य के लिए शुभकामनाएँ दी तथा बताया कि फरवरी में पहले वर्चुअली क्लासिस लगेंगी तत्पश्चात एक सप्ताह के बाद ऑफलाइन क्लासिस प्रारंभ हो जाएँगी।
ਇੰਨੋਸੈਂਟ ਹਾਰਟਸ ਸਕੂਲ ਦੇ ਇੰਨੋਕਿਡਜ਼ ਵਿਖੇ ਸਾਲ 2024-25 ਲਈ ਨਰਸਰੀ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇੰਨੋਕਿਡਜ਼ ਦੇ ਇੰਚਾਰਜਾਂ ਵੱਲੋਂ ਮਾਪਿਆਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ ਨੂੰ ਸਕੂਲ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਟੇਂਪਰੇਰੀ ਆਈ-ਕਾਰਡ ਵੀ ਵੰਡੇ ਗਏ। ਇਸ ਮੌਕੇ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿਖੇ ਡਾ: ਆਭਾ ਅਰੋੜਾ (ਪਬਲਿਸ਼ਡ ਓਥਰ ਅਤੇ ਅਰਲੀ ਈਅਰਜ਼ ਐਕਸਪਰਟ), ਲੋਹਾਰਾਂ ਵਿਖੇ ਸ਼੍ਰੀਮਤੀ ਸ਼ਵੇਤਾ ਗੁਪਤਾ (ਅਕੈਡਮੀਅਨ ਐਂਡ ਪੇਰੈਂਟਿੰਗ ਕੋਚ) ਅਤੇ ਕਪੂਰਥਲਾ ਰੋਡ ਵਿਖੇ ਇੰਨੋਸੈਂਟ ਹਾਰਟਸ ਗਰੁੱਪ ਦੇ ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ਼ ਅਤੇ ਮੋਟੀਵੇਸ਼ਨਲ ਸਪੀਕਰ ਸ਼੍ਰੀਮਤੀ ਸ਼ਰਮੀਲਾ ਨਾਕਰਾ ਨੇ ਮਾਪਿਆਂ ਨਾਲ ‘ਗੁੱਡ ਪੇਰੈਂਟਿੰਗ’ ਦੇ ਨੁਕਤੇ ਸਾਂਝੇ ਕੀਤੇ, ਜੋ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਸਹਾਈ ਸਿੱਧ ਹੋਣਗੇ। ਉਨ੍ਹਾਂ ਨੇ ਮਾਪਿਆਂ ਨੂੰ ਨਵੀਂ ਸਿੱਖਿਆ ਪ੍ਰਣਾਲੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਬੱਚਿਆਂ ਦੇ ਖਾਣੇ ਵਿੱਚ ਪੌਸ਼ਟਿਕ ਤੱਤਾਂ ਦੀ ਲੋੜ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸ਼ੰਕਿਆਂ ਦਾ ਨਿਪਟਾਰਾ ਕੀਤਾ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵਧੀਆ ਸਮਾਂ ਬਿਤਾਉਣ ਦੀ ਸਲਾਹ ਦਿੱਤੀ। ਸਕੂਲ ਦੇ ਐਗਜੀਕਿਊਟਿਵ ਡਾਇਰੈਕਟਰ ਸ਼੍ਰੀਮਤੀ ਸ਼ੈਲੀ ਬੌਰੀ ਨੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਵਧਾਈ ਦਿੱਤੀ ਅਤੇ ਦੱਸਿਆ ਕਿ ਫਰਵਰੀ ਵਿੱਚ ਪਹਿਲਾਂ ਵਰਚੂਅਲ ਕਲਾਸਾਂ ਲੱਗਣਗੀਆਂ ਅਤੇ ਫਿਰ ਇੱਕ ਹਫ਼ਤੇ ਬਾਅਦ ਆਫਲਾਈਨ ਕਲਾਸਾਂ ਸ਼ੁਰੂ ਹੋਣਗੀਆਂ।