Uncategorized
Jail ‘ਚੋਂ Bhana Sidhu ਰਿਹਾਅ, ਦਿੱਤਾ ਇਹ ਵੱਡਾ ਬਿਆਨ
Bhana Sidhu released from Jail, Bhana Sidhu gave this big statement

ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਨੂੰ ਮੋਹਾਲੀ ਦੀ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਮੋਹਾਲੀ ਵਿੱਚ ਦਰਜ ਕੇਸ ਵਿੱਚ ਉਸ ਨੂੰ ਜ਼ਮਾਨਤ ਦਿੱਤੀ ਹੈ। ਅਦਾਲਤ ਨੇ 50 ਹਜ਼ਾਰ ਦੇ ਮੁਚਕਲੇ ਉੱਤੇ ਭਾਨਾ ਸਿੱਧੂ ਨੂੰ ਜ਼ਮਾਨਤ ਦਿੱਤੀ ਹੈ। ਫਿਲਹਾਲ ਭਾਨਾ ਸਿੱਧੂ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸੀ ਜਿੱਥੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਭਾਨਾ ਸਿੱਧੂ ਉੱਤੇ ਲੁਧਿਆਣਾ ਤੇ ਪਟਿਆਲਾ ਵਿੱਚ ਕੇਸ ਦਰਜ ਸਨ। ਮੋਹਾਲੀ ਵਿੱਚ ਉਸ ਉੱਤੇ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਧਮਕਾਉਣ ਤੇ ਉਸ ਨੂੰ ਬਲੈਕਮੇਲ ਕਰਨ ਦਾ ਆਰੋਪ ਹੈ। ਇਸ ਮਾਮਲੇ ਵਿੱਚ ਉਸ ਦਾ ਭਰਾ ਅਮਨਾ ਸਿੱਧੂ ਵੀ ਆਰੋਪੀ ਹੈ। ਇਹ ਮਾਮਲਾ ਮੋਹਾਲੀ ਦੇ ਫੇਜ਼ 1 ਥਾਣੇ ਵਿੱਚ ਦਰਜ ਕੀਤਾ ਗਿਆ ਸੀ।