ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਨਾਲ ਨਾਲ ਵਿਦਿਆਰਥੀਆਂ ਨੇ ਭਾਰਤੀ ਝੰਡੇ ਲਹਿਰਾਏ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਏ
JALANDHAR/ SS CHAHAL
ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਐਨਸੀਸੀ ਕੈਡਿਟਾਂ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਨੂੰ ਮਨਾਉਣ ਲਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੁਹਿੰਮ ਤਹਿਤ ਤਿਰੰਗਾ ਮਾਰਚ ਕੱਢਿਆ। ਵਿਦਿਆਲਿਆ ਮਾਰਗ ਤੇ ਚਲਣ ਵਾਲੀ ਇਸ ਰੈਲੀ ਵਿਚ ਵਿਦਿਆਲਾ ਪ੍ਰਿੰਸੀਪਲ ਪ੍ਰੋ.ਅਤਿਮਾ ਸ਼ਰਮਾ ਦਿਵੇਦੀ ਸਮੇਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰੈਲੀ ਚ ਭਾਗ ਲਿਆ। ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੇ ਭਾਰਤੀ ਝੰਡੇ ਚੁੱਕੇ ਹੋਏ ਸਨ ਅਤੇ ਦੇਸ਼ ਭਗਤੀ ਦੇ ਨਾਅਰੇ ਵੀ ਲਾਏ। ਇਹ ਦੇਖਣਾ ਖੁਸ਼ੀ ਦੀ ਗੱਲ ਸੀ ਕਿ ਵਿਦਿਆਰਥਣਾਂ ਵਿੱਚ ਦੇਸ਼ ਪਿਆਰ ਦੀ ਭਾਵਨਾ ਦੇਖ ਕੇ ਆਮ ਜਨਤਾ ਨੇ ਇਕਪਾਸੇ ਰੁਕ ਕੇ ਇਸ ਰੈਲੀ ਨੂੰ ਦੇਖਿਆ।
ਇਸ ਮੌਕੇ ਪ੍ਰੋ: ਦਿਵੇਦੀ ਨੇ ਕਿਹਾ ਕਿ ਇਸ ਰੈਲੀ ਨੇ ਬਿਨਾਂ ਸ਼ੱਕ ਵਿਦਿਆਰਥਣਾਂ ਅੰਦਰ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਇਸਦੇ ਨਾਲ ਹੀ ਅੱਗੇ ਗੱਲ ਕਰਦੇ ਉਹਨਾਂ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਦੇਸ਼ ਵਾਸੀਆਂ ਵਿੱਚ ਦੇਸ਼ ਭਗਤੀ, ਰਾਸ਼ਟਰੀ ਸਵੈਮਾਣ ਅਤੇ ਆਪਸੀ ਸਾਂਝ ਦੀ ਭਾਵਨਾ ਪੈਦਾ ਕਰਦਾ ਹੈ। ਦੇਸ਼ ਲਈ ਰਾਸ਼ਟਰੀ ਏਕਤਾ ਬਹੁਤ ਜ਼ਰੂਰੀ ਹੈ, ਜੇਕਰ ਦੇਸ਼ ਇਕ ਰਹੇਗਾ, ਤਾਂ ਹੀ ਇਹ ਸ੍ਰੇਸ਼ਟ (ਸਭ ਤੋਂ ਉੱਤਮ) ਹੋਵੇਗਾ ਕਿਉਂਕਿ ਰਾਸ਼ਟਰਵਾਦ ਦੀ ਭਾਵਨਾ ਪਰਿਵਾਰ ਤੋਂ ਹੀ ਬੱਚਿਆਂ ਵਿਚ ਪੈਦਾ ਕਰਨੀ ਹੁੰਦੀ ਹੈ। ਮੈਡਮ ਪ੍ਰਿੰਸੀਪਲ ਨੇ ਰੈਲੀ ਦੇ ਸਫਲਤਾਪੂਰਵਕ ਆਯੋਜਨ ਲਈ ਡਾ: ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ ਅਤੇ ਡਾ: ਦਵਿੰਦਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।