India
MP ਬਣਦੇ ਹੀ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਮਹਿਲਾ ਕਾਂਸਟੇਬਲ ਨੇ ਮਾਰਿਆ ਥੱਪੜ ! ਕੁਲਵਿੰਦਰ ਕੌਰ ਨੂੰ ਕੀਤਾ ਮੁਅੱਤਲ
CISF constable Kulwinder Kaur, who slapped Kangana Ranaut, was suspended

ਅਦਾਕਾਰਾ ਨੇ ਮਹਿਲਾ ਗਾਰਡ ਉਪਰ ਦੋਸ਼ ਲਾਏ ਹਨ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥੱਪੜ ਮਾਰਨ ਵਾਲੀ ਗਾਰਡ ਦਾ ਨਾਂ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ। ਉਂਝ ਥੱਪੜ ਬਾਰੇ ਪੁਸ਼ਟੀ ਨਹੀਂ ਹੋ ਸਕੀ ਪਰ ਵਾਇਰਲ ਵੀਡੀਓ ਵਿੱਚ ਕਾਫੀ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ।
ਕੰਗਨਾ ਰਣੌਤ ਦੇ ਰਾਜਨੀਤਕ ਸਲਾਹਕਾਰ ਅਨੁਸਾਰ, ਚੰਡੀਗੜ੍ਹ ਏਅਰਪੋਰਟ ਦੇ ਅੰਦਰ ਇੱਕ CISF ਮਹਿਲਾ ਗਾਰਡ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ।
ਕਾਂਸਟੇਬਲ ਕੁਲਵਿੰਦਰ ਕੌਰ ‘ਤੇ ਥੱਪੜ ਮਾਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂ ਬਾਰੇ ਗਲਤ ਬਿਆਨ ਦਿੱਤਾ ਕਿ ਪੰਜਾਬ ਦੀਆਂ ਔਰਤਾਂ ਪੈਸੇ ਲਈ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਂਦੀਆਂ ਹਨ। ਕੰਗ ਨੇ ਜਿਹਨਾਂ ਨੂੰ 100-100 ਵਾਲੀ ਕਿਹਾ ਸੀ ਓਹਨਾ ਚੋਂ ਇੱਕ ਮੇਰੀ ਮਾਂ ਸੀ।