ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਨਸ਼ਾ ਤਸਕਰਾਂ/ਚੋਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਅਦਿਤਿਆ IPS ADCP ਸਿਟੀ-2 ਅਤੇ ਸ਼੍ਰੀ ਗਗਨਦੀਪ ਸਿੰਘ ਘੁੰਮਣ PPS ACP ਵੈਸਟ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਅਤੇ INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਤੇ ASI ਰਘੁਵੀਰ ਸਿੰਘ 1349 ਵੱਲੋਂ ਰਾਜਬੀਰ ਸਿੰਘ ਉਰਫ ਨੰਨੂ ਪੁੱਤਰ ਲੇਟ ਹਰਜਿੰਦਰ ਸਿੰਘ ਉਰਫ ਜਿੰਦੀ ਵਾਸੀ ਮਕਾਨ ਨੰਬਰ 12 ਬਲਾਕ ਭ ਨਿਊ ਦਸ਼ਮੇਸ਼ ਨਗਰ ਜਲੰਧਰ ਦੀ ਮਾਤਾ ਰਮਾ ਅਤੇ ਇਸਦੇ ਭਾਣਜੇ ਰਿਸ਼ਵ ਉਰਫ ਰਿਸ਼ੂ ਵਾਸੀ ਦਸ਼ਮੇਸ਼ ਨਗਰ ਜਲੰਧਰ ਪਾਸੋਂ ਮੁਕੱਦਮਾ ਨੰਬਰ 138 ਮਿਤੀ 11.08.2022 ਅ / ਧ 21 / 22 / 29-61-85 NDPS ACT ਭਾਰਗੋ ਕੈਂਪ ਜਲੰਧਰ ਵਿਚ 45 ਗ੍ਰਾਮ ਹੈਰੋਇਨ ਅਤੇ 275 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ ਸੀ।
ਜਿਸਦੀ ਮਾਤਾ ਰਮਾ ਨੇ ਫਰਦ ਇਕਸ਼ਾਫ ਕੀਤਾ ਸੀ ਕਿ ਇਹ ਹੈਰੋਇਨ ਅਤੇ ਨਸ਼ੀਲਾ ਪਦਾਰਥ ਉਹਨਾ ਨੂੰ ਰਾਜਵੀਰ ਸਿੰਘ ਉਰਫ ਨਨੂੰ ਲਿਆ ਕੇ ਦਿੰਦਾ ਹੈ ਅਤੇ ਉਹ ਵੇਚ ਕੇ ਆਪਣਾ ਖਰਚਾ ਰੱਖ ਕੇ ਬਾਕੀ ਪੈਸੇ ਰਾਜਵੀਰ ਸਿੰਘ ਉਰਫ ਨਨੂੰ ਜਿਸ ਕਰਕੇ ਰਾਜਵੀਰ ਸਿੰਘ ਉਕਤ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਸੀ ਅਤੇ ਮਿਤੀ 25.09.2022 ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਰਾਜਵੀਰ ਦੇ ਖਿਲਾਫ ਹੋਰ ਵੀ ਮੁਕੱਦਮੇ ਦਰਜ ਹਨ , ਜਿਸ ਵਿਚ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ।
ਇਸੇ ਤਰਾਂ ਮੁਕੱਦਮਾਂ ਨੰਬਰ 73 ਮਿਤੀ 28.04.2022 ਅ/ਧ 307, 364, 341, 148, 149 IPC , ਥਾਣਾ ਭਾਰਗੋ ਕੈਂਪ ਜਲੰਧਰ ‘ਚ ਲੋੜੀਂਦੇ ਦੋਸ਼ੀ ਸਿਮਨਜੀਤ ਸਿੰਘ ਉਰਫ ਪਪੂ ਪੁੱਤਰ ਮਨਜੀਤ ਸਿੰਘ ਵਾਸੀ 99 ਅਮਨ ਨਗਰ ਨਿਊ ਮਾਡਲ ਹਾਊਸ ਜਲੰਧਰ ਨੂੰ ਮਿਤੀ 25-09-2022 ਨੂੰ ਗ੍ਰਿਫਤਾਰ ਕੀਤਾ ਗਿਆ।