EntertainmentJalandhar

ਜਲੰਧਰ “Unique Home” ‘ਚ ਧੂਮਧਾਮ ਨਾਲ ਮਨਾਇਆ ਕਰੀਬ 100 ਮਾਸੂਮ ਬੱਚੀਆਂ ਦਾ ਜਨਮ ਦਿਨ ਸਮਾਰੋਹ

Birthday celebrations of around 100 innocent girls celebrated with pomp at "Unique Home" in Jalandhar

ਜਲੰਧਰ “Unique Home” ‘ਚ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਨੇ ਧੂਮਧਾਮ ਨਾਲ ਮਨਾਇਆ ਕਰੀਬ 100 ਮਾਸੂਮ ਬੱਚੀਆਂ ਦਾ ਜਨਮ ਦਿਨ ਸਮਾਰੋਹ
ਜਲੰਧਰ / SS Chahal
ਜਲੰਧਰ ‘ਚ ਅਣਗੌਲੇ ਅਤੇ ਬੇਸਹਾਰਾ ਬੱਚੀਆਂ ਲਈ ਇੱਕ ਅਨੋਖਾ ਘਰ ਹੈ ਯੂਨੀਕ ਹੋਮ, ਜੋ ਸਾਂਭ ਰਿਹਾ ਇਨ੍ਹਾਂ ਮਾਸੂਮ ਜਿਹੇ ਫੁੱਲਾਂ ਨੂੰ, ਕੀ ਕੋਈ ਜਾਣਦਾ ਹੈ ਕਿ ਇਨ੍ਹਾਂ ਮਾਸੂਮ ਫੁੱਲਾਂ ਦਾ ਜਨਮ ਕਿਸ ਦਿਨ ਹੋਇਆ, ਕਦੋਂ ਮਨਾਇਆ ਜਾਵੇ ਇਨ੍ਹਾਂ ਬੱਚੀਆਂ ਦਾ ਜਨਮ ਦਿਨ, ਇਹ ਕੋਈ ਨਹੀਂ ਦੱਸ ਸਕਦਾ, ਜਨਮ ਤੋਂ ਬਾਅਦ ਇਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ, ਛੱਡ ਦਿੱਤਾ ਜਾਂਦਾ ਹੈ ਇਹਨਾਂ ਅਣਇਛਤ ਮਸੂਮ ਬੱਚੀਆਂ ਨੂੰ ਆਪਣੇ ਹੀ ਹਾਲ ਵਿੱਚ ਪਰ ਇਨਾ ਮਸੂਮ ਫੁੱਲਾਂ ਦੀ ਸਾਂਭ ਸੰਭਾਲ ਰਿਹਾ ਹੈ ਭਾਈ ਘਨ੍ਹਈਆ ਜੀ ਚੈਰੀਟੇਬਲ ਟਰਸਟ ਰਜਿ. ਜਲੰਧਰ। ਇਹ ਟਰੱਸਟ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ ਕਰੀਬ 100 ਮਾਸੂਮ ਬੱਚੀਆਂ ਦਾ ਜਨਮ ਦਿਨ ਸਮਾਰੋਹ ਯੂਨੀਕ ਹੋਮ ਜਲੰਧਰ ਵਿਖੇ ਵੱਡੇ ਪੱਧਰ ਤੇ ਮਨਾਇਆ ਗਿਆ।  ਇਸ ਸਮਾਰੋਹ ਦੇ ਮੁੱਖ ਮਹਿਮਾਨ ਬੀਬੀ ਪਰਵਿੰਦਰ ਕੌਰ ਬੰਗਾ ਪ੍ਰਧਾਨ ਐਨ ਆਰ ਆਈ ਸਭ ਪੰਜਾਬ , ਵਿਸ਼ੇਸ਼ ਮਹਿਮਾਨ ਫ਼ਿਲਮੀ ਅਦਾਕਾਰ ਨੀਰੂ ਬਾਜਵਾ, ਸੀ ਜੀ ਐਮ ਸ਼੍ਰੀ ਰਾਹੁਲ ਕੁਮਾਰ , ਸ. ਹਰਮਨ ਸਿੰਘ ਕਨਵੀਨਰ ਐਂਟੀ ਡਰੱਗਸ ਐਂਡ ਹਿਓਮਨ ਰਾਈਟਸ ਸਾਬਕਾ ਡੀ ਜੀ ਪੀ ਸ਼੍ਰੀ ਸ਼ਸ਼ੀ ਕਾਂਤ , ਯੂਨੀਅਨ ਬੈੰਕ ਦੇ ਅਧਿਕਾਰੀ ਸ਼੍ਰੀ ਸ਼ੁਸ਼ੀਲ ਕੁਮਾਰ ਅਤੇ ਸ ਗੁਰਦੀਪ ਸਿੰਘ, ਸੁਪ੍ਰੀਤ ਸਿੰਘ ਦੁਬਈ ,ਇੰਦਰਜੀਤ ਸਿੰਘ , ਇੰਸਪੈਕਟਰ ਮੀਨਾ ਕੁਮਾਰੀ ਇੰਟਰਨੈਸ਼ਨਲ ਖਿਡਾਰੀ, ਹਰਪ੍ਰਤਾਪ ਸਿੰਘ , ਏ ਡੀ ਸੀ ਸਰੋਜਨੀ ਸ਼ਾਰਦਾ ,ਮਨਜੀਤ ਕੌਰ    ਅਤੇ ਹੋਰ ਦੇਸ਼ ਵਿਦੇਸ਼ ਤੋਂ ਵਡੀ ਗਿਣਤੀ ਵਿਚ ਧਾਰਮਿਕ , ਸਮਾਜਿਕ ਤੇ ਸਿਆਸੀ ਪਤਵੰਤੇ ਉਚੇਚੇ ਤੋਰ ਤੇ ਹਾਜਰ ਹੋਏ.

IMG-20250425-WA0017.jpg
 ਇਸ ਮੌਕੇ ਜਨਮ ਦਿਨ ਸਮਾਰੋਹ ਚ ਸ਼ਾਮਲ ਪਤਵੰਤਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਨੂੰ ‘ਸੁਪਰ ਮਾਮ’ ਦਾ ਖਿਤਾਬ ਦਿੰਦੇ ਹੋਏ ਕਿਹਾ ਕਿ ਜੇਕਰ ਦੁਨੀਆਂ ਚ ਰੱਬ ਦਾ ਦੂਜਾ ਰੂਪ ਦੇਖਣਾ ਹੋਵੇ ਤਾਂ ਉਹ ਬੀਬੀ ਪ੍ਰਕਾਸ਼ ਕੌਰ ਹੀ ‘ਚ ਦੇਖਿਆ ਜਾਂਦਾ ਹੈ। ਇਸ ਸਮੇ ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਬੀਬੀ ਪਰਵਿੰਦਰ ਕੌਰ ਬੰਗਾ ਪ੍ਰਧਾਨ ਐਨ ਆਰ ਆਈ ਸਭ ਪੰਜਾਬ ਨੇ ਆਪਣੇ ਕਾਰੋਬਾਰ ਦੀ ਨੇਕ ਕਮਾਈ ਚੋ ਯੂਨੀਕ ਹੋਮ ਲਈ 5 ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਗਿਆ।
IMG-20250425-WA0018.jpg

  

ਇਸ ਮੌਕੇ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਰਜਿਸਟਰ ਨਕੋਦਰ ਰੋਡ ਜਲੰਧਰ ਦੇ ਮੁੱਖ ਸੇਵਾਦਾਰ, ਮਨੁੱਖੀ ਦਰਦ ਨਾਲ ਰੱਬੀ ਪਿਆਰ ‘ਚ ਭਿੱਜੀ ਰੂਹਾਨੀ ਆਤਮਾ ਬੀਬੀ ਪ੍ਰਕਾਸ਼ ਕੌਰ ਜੀ ਨੇ ਇਨ੍ਹਾਂ ਨੰਨੀਆਂ ਮਾਸੂਮ ਬੱਚੀਆਂ ਦੇ ਜਨਮ ਦਿਨ ਮੌਕੇ ਉਚੇਚੇ ਤੋਰ ਤੇ ਅਸ਼ੀਰਵਾਦ ਦੇਣ ਆਏ ਹਰ ਹਿਰਦੇ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿਤੀ ਅਤੇ ਭਾਈ ਘਨ੍ਹਈਆ ਜੀ ਚੈਰੀਟੇਬਲ ਟਰੱਸਟ ਦੀਆ ਛੋਟੀਆਂ -ਵਡੀਆਂ ਬੱਚੀਆਂ ਵਲੋਂ ਸ਼ਬਦ ਗਾਇਨ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ ਗਿਆ ਅਤੇ ਆਏ ਮਹਿਮਾਨਾਂ ਨੇ ਨੰਨੀਆਂ ਬੱਚੀਆਂ ਦਾ ਕੇਕ ਕੱਟ ਕੇ ਜਸ਼ਨ ਮਨਾਏ ਗਏ। ਇਸ ਸਮੇ ਸਟੇਜ ਦੀ ਸੇਵਾ ਅਮਨਜੋਤ ਸਿੰਘ ਅਤੇ ਡਾ ਸੁਖਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ ਅਤੇ ਵਡੀ ਗਿਣਤੀ ਵਿਚ ਸਮਾਰੋਹ ਚ ਸ਼ਾਮਲ ਸੰਗਤ ਵਾਸਤੇ ਵੱਖ ਵੱਖ ਪਕਵਾਨਾਂ ਤੇ ਠੰਡੇ ਮਿੱਠੇ ਜਲ ਦੇ ਲੰਗਰ ਲਗਾਏ ਗਏ।  

Back to top button