NIA ਟੀਮ ਵੱਲੋਂ ਅਕਾਲੀ ਦਲ ਆਦਮਪੁਰ ਦੇ ਪ੍ਰਧਾਨ ਮਲਕੀਤ ਸਿੰਘ ਦੌਲਤਪੁਰ ਦੇ ਘਰ ਕਈ ਘੰਟੇ ਛਾਪੇਮਾਰੀ, ਇਲਾਕੇ ‘ਚ ਮੱਚਿਆ ਹੜ੍ਹਕਮ
ਮਾਮਲਾ ਖਾਲਿਸਤਾਨੀਆਂ ਤੇ ਗੈਂਗਸਟਰਾਂ ਦੇ ਗੱਠਜੋੜ ਦੀ ਜਾਂਚ ਦਾ
ਜਲੰਧਰ / ਬਿਓਰੋ ਰਿਪੋਰਟ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਈ ਥਾਵਾਂ ‘ਤੇ ਛਾਪੇ ਮਾਰੇ ਹਨ। ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ‘ਤੇ ਕਈ ਕਿਸਾਨ ਲੀਡਰ ਰਹੇ। ਐਨਆਈਏ ਨੇ ਮੋਗਾ ਅਧੀਨ ਪੈਂਦੇ ਧੂਰਕੋਟ (ਨਿਹਾਲ ਸਿੰਘ ਵਾਲਾ), ਬਰਨਾਲਾ ਦੇ ਪਿੰਡ ਪੰਧੇਰ, ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਦੌਲਪੁਰ (ਕਿਸ਼ਨਗੜ੍ਹ), ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸਰਾਵਾਂ ਬੋਦਲਾ ਤੇ ਗੁਰਾਇਆ ਨੇੜੇ ਪਿੰਡ ਡੱਲੇਵਾਲ ਵਿੱਚ ਰੇਡ ਕੀਤੀ ਹੈ। ਬੇਸ਼ੱਕ ਐਨਆਈਏ ਨੇ ਜ਼ਿਆਦਾਤਰ ਕਿਸਾਨ ਲੀਡਰਾਂ ਦੇ ਘਰਾਂ ਉੱਪਰ ਰੇਡ ਕੀਤੀ ਪਰ ਇਸ ਕਾਰਵਾਈ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਦੱਸੇ ਜਾ ਰਹੇ ਹਨ। ਕੇਂਦਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਵਲੋਂ ਅੱਜ ਤੜਕੇ ਕਰੀਬ 2:45 ਵਜੇ ਤੋਂ ਲੈ ਕੇ 10.30 ਵਜੇ ਤਕ ਜਲੰਧਰ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਆਦਮਪੁਰ ਦੇ ਸਰਕਲ ਜਥੇਦਾਰ ਮਲਕੀਤ ਸਿੰਘ ਦੌਲਤਪੁਰ ਦੇ ਘਰ ਛਾਪੇਮਾਰੀ ਕੀਤੀ ਗਈ ਤਾ ਪਿੰਡ ਚ ਇਕ ਦਮ ਹੜ੍ਹਕਮ ਮੱਚ ਗਿਆ। ਜਾਂਚ ਏਜੰਸੀ ਦੇ ਮੈਂਬਰਾਂ ਵਲੋਂ ਪੂਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ, ਨਾ ਹੀ ਬਾਹਰੋਂ ਕਿਸੇ ਨੂੰ ਘਰ ਅੰਦਰ ਆਉਣ ਦਿੱਤਾ ਗਿਆ। ਇਹ ਲੰਬਾ ਸਮਾਂ ਚਲੀ ਪੁੱਛਗਿੱਛ ਦੌਰਾਨ ਕੀ ਕੱਢਿਆ ਗਿਆ ਕੀ ਪਾਇਆ ਗਿਆ ਇਸ ਵਾਰੇ ਕੋਈ ਜਾਣਕਾਰੀ ਹਾਂਸਲ ਨਹੀਂ ਹੋਈ ਪਰ ਇਸ ਸੰਬਧੀ ਜੱਥੇਦਾਰ ਮਲਕੀਤ ਸਿੰਘ ਦੌਲਤਪੁਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਉਹ ਆਪਣੇ ਭਰਾ ਜਗਜੀਤ ਸਿੰਘ ਜੀਤਾ ਨਾਲ ਟੀਵੀ ਚੈਨਲ ਚਲਾ ਰਿਹਾ ਸੀ ਜੋ ਕਿ ਹੁਣ ਯੂ.ਕੇ ਵਿੱਚ ਰਹਿ ਰਿਹਾ ਹੈ ਅਤੇ ਸਰਕਾਰ ਵੱਲੋਂ ਬੰਦ ਕੀਤੇ ਟੀ.ਵੀ.ਚੈਨਲ ਨੂੰ ਚਲਾ ਰਿਹਾ ਹੈ । ਜੋ ਕਿ ਹੁਣ ਯੂ.ਕੇ ਵਿੱਚ ਚੈਨਲ ਨੂੰ ਚਲਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਖਾੜਕੂ ਅਵਤਾਰ ਸਿੰਘ ਖੰਡਾ ਜੋ ਕਿ ਇੰਗਲੈਂਡ ਵਿੱਚ ਮੇਰੇ ਭਰਾ ਨਾਲ ਰਹਿੰਦਾ ਸੀ, ਜਿਸ ਦੀ ਹੁਣ ਮੌਤ ਹੋ ਚੁੱਕੀ ਹੈ। ਜੋ ਕਿ ਸਿੱਖ ਲਹਿਰ ਨਾਲ ਜੁੜਿਆ ਹੋਇਆ ਸੀ, ਉਸ ਦੇ ਬਾਰੇ ਵਿੱਚ ਵੀ ਐਨ.ਆਈ.ਏ ਵਲੋਂ ਓਨਾ ਤੋਂ ਪੁੱਛਗਿਛ ਕੀਤੀ ਗਈ। ਇਸ ਦੌਰਾਨ ਕੇਂਦਰੀ ਜਾਂਚ ਏਜੰਸੀ ਦੀ ਟੀਮ ਵਲੋਂ ਪੂਰੇ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਅਤੇ ਕੇਂਦਰੀ ਜਾਂਚ ਏਜੰਸੀ ਦੀ ਟੀਮ ਵਲੋਂ ਉਸਨੂੰ ਕਿਹਾ ਕਿ ਜਦੋਂ ਵੀ ਉਸਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ ਤਾਂ ਉਸਨੂੰ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣਾ ਪਵੇਗਾ। ਕੇਂਦਰੀ ਜਾਂਚ ਏਜੰਸੀ ਦੀ ਟੀਮ ਵਲੋਂ ਉਸ ਤੋਂ ਕਰੀਬ ਪੰਜ ਤੋਂ ਛੇ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਦੀ ਟੀਮ ਵੱਲੋਂ ਕੀਤੀ ਗਈ ਛਾਪੇਮਾਰੀ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਕੁਝ ਕੁ ਸਾਲ ਪਹਿਲਾ ਈ ਡੀ ਟੀਮ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਚ ਵੀ ਜੱਥੇਦਾਰ ਮਲਕੀਤ ਸਿੰਘ ਦੌਲਤਪੁਰ ਦੇ ਘਰ ਚ ਛਾਪੇਮਾਰੀ ਕੀਤੀ ਗਈ ਸੀ ਜੋ ਕਿ ਅਜੇ ਉਕਤ ਮਾਮਲਾ ਵੀ ਵਿਚਾਰ ਅਧੀਨ ਚਲ ਰਿਹਾ ਹੈ।
ਸੂਤਰਾਂ ਅਨੁਸਾਰ ਇਹ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਜਾਂਚ ਏਜੰਸੀ ਦੀ ਟੀਮ ਵਲੋਂ ਜਲੰਧਰ ਦੇ ਭੋਗਪੁਰ ਨੇੜੇ ਪਿੰਡ ਲੜੌਈ ਅਤੇ ਗੁਰਾਇਆ ਨੇੜਲੇ ਪਿੰਡ ਡੱਲੇਵਾਲ ਵਿਖੇ ਵੀ ਛਾਪੇਮਾਰੀ ਕੀਤੀ ਗਈ ਵਿਖੇ ਵੀ ਛਾਪੇਮਾਰੀ ਕੀਤੀ ਗਈ ਹੈ.ਜ਼ਿਕਰਯੋਗ ਹੈ ਕਿ ਐੱਨਆਈਏ ਦੀ ਟੀਮ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਸੰਪਰਕਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਜਲੰਧਰ ਦੇ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਨਆਈਏ ਟੀਮ ਨੇ ਛਾਪਾ ਮਾਰਿਆ ਹੈ ਪਰ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
NIA ਕੋਰਟ ਨੇ ਅਰਸ਼ ਡੱਲਾ ਸਮੇਤ 6 ਗੈਂਗਸਟਰਾਂ/ਅੱਤਵਾਦੀਆਂ ਨੂੰ ਭਗੌੜੇ ਐਲਾਨਿਆ
ਨਵੀਂ ਦਿੱਲੀ – ਕੌਮੀ ਜਾਂਚ ਏਜੰਸੀ (NIA) ਦੀ ਵਿਸ਼ੇਸ਼ ਅਦਾਲਤ ਨੇ ਛੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਪਰਾਧੀਆਂ ਨੂੰ ਭਗੌੜੇ ਐਲਾਨ ਦਿੱਤਾ ਹੈ। ਇਹ ਗੈਂਗਸਟਰ ਕੈਨੇਡਾ ਤੇ ਪਾਕਿਸਤਾਨ ਤੋਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਿਨ੍ਹਾਂ ਗੈਂਗਸਟਰਾਂ ਨੂੰ ਭਗੌੜੇ ਅਪਰਾਧੀ ਐਲਾਨਿਆ ਗਿਆ ਹੈ, ਉਨ੍ਹਾਂ ਵਿਚ ਕੈਨੇਡਾ ਵਾਸੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਸ਼ਾਮਲ ਹਨ।
ਇਸ ਦੇ ਨਾਲ ਹੀ ਪਾਕਿਸਤਾਨ ‘ਚ ਰਹਿੰਦੇ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ, ਲਖਬੀਰ ਸਿੰਘ ਰੋਡੇ ਤੇ ਵਧਾਵਾ ਸਿੰਘ ਬੱਬਰ ਨੂੰ ਵੀ ਭਗੌੜੇ ਅਪਰਾਧੀ ਐਲਾਨਿਆ ਗਿਆ ਹੈ।