ਰੱਖੜੀ ਦੇ ਤਿਉਹਾਰ ਲਈ ਹਰ ਭੈਣ ਆਪਣੇ ਭਰਾ ਲਈ ਖਰੀਦਦਾਰੀ ਵਿੱਚ ਰੁੱਝੀ ਹੋਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਉਨ੍ਹਾਂ ਦੀ ਪਾਕਿਸਤਾਨੀ ਭੈਣ ਕਮਰ ਮੋਹਸਿਨ ਸ਼ੇਖ (Kamar Mohsin Shekh) ਨੇ ਵੀ ਰੱਖੜੀ ਭੇਜੀ ਹੈ।
ਉਨ੍ਹਾਂ ਨੇ ਰੱਖੜੀ ਭੇਜਣ ਦੇ ਨਾਲ-ਨਾਲ 2024 ਦੀਆਂ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਦੀ ਜਿੱਤ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਕਮਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਸ ਵਾਰ ਉਹ ਪੀਐੱਮ ਮੋਦੀ ਨੂੰ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਵਾਰ ਪੀਐਮ ਮੋਦੀ ਉਨ੍ਹਾਂ ਨੂੰ ਮਿਲਣ ਲਈ ਦਿੱਲੀ ਬੁਲਾਉਣਗੇ। ਮੈਂ ਰੱਖੜੀ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਰੇਸ਼ਮੀ ਰਿਬਨ ਵਿੱਚ ਖੁਦ ਕਢਾਈ ਕਰਕੇ ਰੱਖੜੀ ਤਿਆਰ ਕੀਤੀ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ ਭੈਣ ਕਮਰ ਮਹੋਸਿਨ ਸ਼ੇਖ ਨੇ ਕਿਹਾ ਕਿ ਰਾਖੀ ਦੇ ਨਾਲ ਉਨ੍ਹਾਂ ਨੇ ਪੀਐਮ ਮੋਦੀ ਨੂੰ ਇੱਕ ਪੱਤਰ ਵੀ ਲਿਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਨੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਕਾਮਨਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 11 ਅਗਸਤ ਨੂੰ ਦੇਸ਼ ‘ਚ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੀਐਮ ਮੋਦੀ ਨੂੰ ਜੋ ਰੱਖੜੀ ਭੇਜੀ ਹੈ, ਉਸ ਨੂੰ ਉਨ੍ਹਾਂ ਨੇ ਖੁਦ ਸਿਲਕ ਰਿਬਨ ਵਿੱਚ ਚਿਕਨ ਕਢਾਈ ਦਾ ਕੰਮ ਕਰਕੇ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਕਿਉਂਕਿ ਉਹ ਇਸ ਦੇ ਹੱਕਦਾਰ ਹਨ।