
ਜਲੰਧਰ, ਐਚ ਐਸ ਚਾਵਲਾ।
ਮਾਨਯੋਗ ਸ. ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, ਵਧੀਕ ਡਿਪਟੀ ਕਮਿਸ਼ਨਰ ਇੰਨਵੈਸਟੀਗੇਸ਼ਨ, ਸ਼੍ਰੀ ਜਗਮੋਹਨ ਸਿੰਘ, PPS, ਡਿਪਟੀ ਕਮਿਸ਼ਨਰ ਪੁਲਿਸ-ਸਿਟੀ, ਸ੍ਰੀ ਬਲਵਿੰਦਰ ਸਿੰਘ ਰੰਧਾਵਾ, PPS, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸਾਹਿਬ ਜੋਨ-1 ਜਲੰਧਰ, ਤੇ ਸ੍ਰੀ ਦਮਨਵੀਰ ਸਿੰਘ, PPS, ਏ.ਸੀ.ਪੀ ਨੋਰਥ ਜਲੰਧਰ ਦੀਆਂ ਹਦਾਇਤਾਂ ਅਨੁਸਾਰ SI ਕੁਲਦੀਪ ਸਿੰਘ, ਮੁੱਖ ਅਫਸਰ ਥਾਣਾ ਡਵੀਜਨ ਨੰ: 8 ਜਲੰਧਰ ਦੀ ਅਗਵਾਈ ਹੇਠ ਏ.ਐਸ.ਆਈ ਗੁਰਮੇਲ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਆਬਾ ਚੌਕ ਨਾਕਾਬੰਦੀ ਕੀਤੀ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੁਕੱਦਮਾ ਨੰ: 244/2022 ਵਿੱਚ ਜਿਸ ਦੋਸ਼ੀਆਂ ਵਲੋਂ ਗਡੀ ਮਾਰਕਾ ਟਾਟਾ 2007 ਜੋ ਅਮਨ ਨਗਰ ਤੋ ਚੋਰੀ ਕੀਤੀ ਗਈ ਸੀ, ਦੇ ਦੋਸ਼ੀ ਗੱਡੀ ਮਹਿੰਦਰ ਮੈਕਸ ਨੰਬਰੀ 1906-19385 ਰੰਗ ਚਿੱਟਾ ਲਾਲ ਵਿੱਚ ਸਵਾਰ ਹੋ ਕੇ ਪਠਾਨਕੋਟ ਚੌਕ ਤੋਂ ਦੋਆਬਾ ਚੌਕ ਵੱਲ ਨੂੰ ਆ ਰਹੇ ਹਨ, ਜੇਕਰ ਇਨ੍ਹਾਂ ਪਾਸੋਂ ਪੁੱਛ ਗਿੱਛ ਕੀਤੀ ਜਾਵੇ ਤਾਂ ਉਕਤ ਗੱਡੀ ਜ਼ੋ ਅਮਨ ਨਗਰ ਤੋਂ ਚੋਰੀ ਹੋਈ ਸੀ ਬ੍ਰਾਮਦ ਹੋ ਸਕਦੀ ਹੈ।
ਜਿਸ ਤੇ ਏ.ਐਸ.ਆਈ ਗੁਰਮੇਲ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਮਹਿੰਦਰ ਮੈਕਸ ਨੂੰ ਰੋਕ ਕੇ ਇਸ ਨੂੰ ਚਲਾ ਰਹੇ ਵਿਅਕਤੀ ਦਾ ਨਾਮ ਪੁਛਿਆ ਜਿਸ ਨੇ ਆਪਣਾ ਨਾਮ ਹਰਪਾਲ ਲਾਲ ਉਰਫ ਬਲ ਪੁੱਤਰ ਰਤਨ ਲਾਲ ਵਾਸੀ ਮਕਾਨ ਨੰ: ਬੀ/9/437/6 ਸੰਤੋਖੁਪੁਰਾ ਜਲੰਧਰ ਤੇ ਦੂਜੇ ਨੇ ਆਪਣਾ ਨਾਮ ਵਿਜੇ ਪੁੱਤਰ ਬਾਬੂ ਰਾਮ ਵਾਸੀ ਮਕਾਨ ਨੰ: 23 ਵਿਨੈ ਨਗਰ ਜਲੰਧਰ ਦੱਸਿਆ। ਜਿਨ੍ਹਾਂ ਪਾਸੋਂ ਸਖਤੀ ਨਾਲ ਪੁੱਛ ਗਿੱਛ ਕਰਨ ਤੇ ਇਨ੍ਹਾਂ ਨੇ ਮੰਨਿਆ ਕਿ ਮਿਤੀ 03.10.2022 ਦੀ ਰਾਤ ਨੂੰ ਅਮਨ ਨਗਰ ਜਲੰਧਰ ਤੋਂ ਜੋ ਟਾਟਾ 207 ਨੰਬਰੀ P309-5-2005 ਉਨ੍ਹਾਂ ਵਲੋਂ ਚੋਰੀ ਕੀਤੀ ਗਈ ਸੀ।
ਜੋ ਇਨ੍ਹਾਂ ਵਲੋਂ ਹੋਰ ਵੀ ਵੱਖ-2 ਥਾਵਾਂ ਜਿਵੇਂ ਹੁਸ਼ਿਆਰਪੁਰ, ਭੋਗਪੁਰ, ਗੁਰਾਇਆ, ਲੁਧਿਆਣਾ ਤੇ ਹੋਰ ਵੱਖ -2 ਥਾਵਾਂ ਤੋਂ ਕਰੀਬ 24 ਚੋਰੀ ਸ਼ੁਦਾ 24 ਗੋਡੀਆਂ ਚੋਰੀ ਕਰਨ ਬਾਰੇ ਮੰਨਿਆ ਹੈ ਕਿ ਚੋਰੀ ਸ਼ੁਦਾ ਗੱਡੀਆ ਨੂੰ ਵੱਖ-2 ਹਿੱਸਿਆ ਵਿਚ ਕਟ ਕੇ ਪ੍ਰਤਾਪਪੁਰਾ ਨੇੜੇ ਲਾਂਬੜਾ ਕਬਾੜੀਆ ਨੂੰ ਵੇਚ ਦਿੰਦੇ ਸੀ ਤੇ ਉਕਤ ਨੰਬਰੀ ਗੱਡੀ ਵੀ ਕਈ ਹੋਈ ਹਾਲਾਤ ਵਿਚ ਲਾਂਬੜਾ ਕਬੜੀਆ ਪਾਸ ਪਈ ਹੋਈ ਹੈ। ਜਿਸ ਤੇ ਪੁਲਿਸ ਪਾਰਟੀ ਵਲੋਂ ਦੋਸ਼ੀਆ ਤੇ ਸਮੇਤ ਮੁਦੱਈ ਨੂੰ ਮੌਕਾ ਪਰ ਲੈ ਕੇ ਗਏ ਜਿਥੇ ਕਬਾੜੀਆ ਦੇ ਗਡਾਉਣ ਵਿਚ ਉਕਤ ਨੰਬਰੀ ਗੱਡੀ ਦੇ ਵੱਖ-2 ਪਾਰਟਸ ਦੀ ਸ਼ਨਾਖ਼ਤ ਮੁਦੱਈ ਮੁਕੱਦਮਾ ਨੇ ਕੀਤੀ ਅਤੇ ਗੰਡੀ ਦੇ ਇੰਜਨ ਨੰਬਰ ਨੂੰ ਦੋਸ਼ੀਆਂ ਨੇ ਮਿਟਾ ਦਿੱਤਾ ਗਿਆ ਸੀ। ਪਰੰਤੂ ਮੁਦਈ ਵਲੋਂ ਦਿੱਤਾ ਚੈਸੀ ਨੰਬਰ ਮੇਲ ਖਾ ਗਿਆ ਹੈ। ਜੋ ਦੋਸ਼ੀਆਂ ਨੂੰ ਉਕਤ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਸ਼ਹਿਰ ਵਿੱਚ ਹੋਰ ਹੋਈਆਂ ਚੋਰੀਆਂ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਣੀ ਹੈ।