
ਸਵੇਰ ਦੀ ਸੈਰ ਤੇ ਨਿਕਲੇ ਪਿੰਡ ਭਾਗੀਵਾਂਦਰ ਦੇ ਸਾਬਕਾ ਪੰਚ ਸੁਖਮੰਦਰ ਸਿੰਘ ਉਰਫ ਲੀਲਾ ਪੁੱਤਰ ਭੂਰਾ ਸਿੰਘ ਨੂੰ ਤਲਵੰਡੀ ਸਾਬੋ ਨੇੜਲੀ ਇਕ ਕੱਸੀ ਕੋਲ ਪੀ.ਆਰ.ਟੀ.ਸੀ. ਦੀ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ। ਹਾਲਾਂਕਿ ਜਾਣਕਾਰੀ ਅਨੁਸਾਰ ਜ਼ਖਮੀ ਨੂੰ ਬੱਸ ਵਾਲੇ ਹੀ ਚੁੱਕ ਕੇ ਸਿਵਲ ਹਸਪਤਾਲ ਤਲਵੰਡੀ ਸਾਬੋ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।