
SGPC ਮੈਂਬਰ ਬੀਬੀ ਪਰਮਜੀਤ ਕੌਰ ਨੇ ਅੰਤਰਿੰਗ ਕਮੇਟੀ ਨੂੰ ਕੋਰਵਾਂ ਦੀ ਸਭਾ ਕਿਹਾ?
ਬੀਬੀ ਕਿਰਨਜੋਤ ਨੂੰ ਜਦੋਂ ਮੰਨਣ ਕਿਹਾ ਤੁਸੀਂ ਹਰ ਵਾਰ ਨੇਗਟਿਵ ਗੱਲਾਂ ਕਰਦੇ ਹੋ !
‘ ਮਸਲਾ ਜਥੇਦਾਰਾਂ ਦਾ ‘
ਕੌਰਵ ਸਭਾ ਦੀ ਇਸ ਉਦਾਹਰਣ ਦਾ ਪਾਤਰ ਭੀਸ਼ਮ ਪਿਤਾਮਾ ਸੀ, ਵਿਭੀਸ਼ਨ ਨਹੀਂ।
ਦੁਖਾਂਤ ਇਹ ਹੈ ਕਿ ਬੀਬੀ ਲਾਂਡਰਾਂ ਵੱਲੋਂ ਦਿੱਤੀ ਇਹ ਉਦਾਹਰਣ ਤਕਰੀਬਨ ਢੁਕਦੀ ਹੀ ਹੈ।
ਨੈਗੇਟਿਵ ਗੱਲਾਂ ਬਾਰੇ ਨਸੀਹਤ ਦੇਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਕੁਲਵੰਤ ਸਿੰਘ ਮੰਨਣ ਹਨ।
ਇਨ੍ਹਾਂ ਦੀ ਕਾਬਲੀਅਤ ਦਾ ਅੰਦਾਜ਼ਾ ਇੱਕੋ ਪ੍ਰੈਸ ਕਾਨਫਰੰਸ ਵਿੱਚ ਕੀਤੀਆਂ ਪੋਜ਼ੀਟਿਵ ਗੱਲਾਂ ਤੋਂ ਹੋ ਗਿਆ ਸੀ। ਇਨ੍ਹਾਂ ਨੇ ਖੁਦ ਹੀ ਆਪਣੇ ਆਪ ਨੂੰ ਦੋ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੋਂ ਇਹ ਕਹਿ ਕੇ ਵੱਖ ਕਰ ਲਿਆ ਸੀ ਕਿ ਉਹ ਮੀਟਿੰਗ ਵਿੱਚ ਪ੍ਰਸ਼ਾਸਨ ਵਾਲੇ ਪਾਸਿਓਂ ਹਾਜ਼ਰ ਸਨ, ਨਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਦੇ ਮੈਂਬਰ ਵਜੋਂ।
ਸ਼੍ਰੋਮਣੀ ਕਮੇਟੀ ਦੇ ਸਿਖਰਲੇ ਆਗੂਆਂ ਦੇ ਇਸੇ ਕਿਰਦਾਰ, ਕਾਬਲੀਅਤ ਅਤੇ ਲੱਛਣਾਂ ਨੇ ਭਾਜਪਾ ਨੂੰ ਸ਼੍ਰੋਮਣੀ ਕਮੇਟੀ ਦਫਤਰ ਦੇ ਗੇਟ ਤੱਕ ਪਹੁੰਚਾ ਦਿੱਤਾ ਹੈ।
ਸੁਖਦੇਵ ਸਿੰਘ ਫਗਵਾੜਾ ✍️