
ਮਾਨ ਸਰਕਾਰ ਨੇ ਰੋਡਵੇਜ਼ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਬਾਦਲ ਪਰਿਵਾਰ ਅਤੇ ਹੋਰ ਵੱਡੇ ਪ੍ਰਾਈਵੇਟ ਬੱਸ ਅਪਰੇਟਰਾਂ ਦੇ ਚੰਡੀਗੜ੍ਹ ਵਿੱਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਟਰਾਂਸਪੋਰਟ ਸਕੀਮ-2018 ਨੂੰ ਪੰਜਾਬ ਟਰਾਂਸਪੋਰਟ ਰਿਵਾਈਜ਼ਡ ਸਕੀਮ-2022 ਵਿੱਚ ਸੋਧਿਆ ਗਿਆ ਹੈ। ਹੁਣ ਸਿਰਫ਼ ਸੂਬਾ ਸਰਕਾਰ ਦੀਆਂ 100 ਫ਼ੀਸਦੀ ਹਿੱਸੇਦਾਰੀ ਵਾਲੀਆਂ ਬੱਸਾਂ ਹੀ ਇਸ ਦੀ ਧਾਰਾ-3 ਦੀ ਉਪ ਧਾਰਾ-ਬੀ ਤਹਿਤ ਚੰਡੀਗੜ੍ਹ ਵਿੱਚ ਦਾਖ਼ਲ ਹੋ ਸਕਣਗੀਆਂ।