
ਜਲੰਧਰ ਮਹਾਨਗਰ ਵਿੱਚ ਬੀਤੀ ਰਾਤ ਸੱਟੇਬਾਜ਼ਾਂ ਤੋਂ ਤੰਗ ਆ ਕੇ ਇੱਕ ਨੌਜਵਾਨ ਦੇਰ ਰਾਤ ਪੁਲਿਸ ਕਮਿਸ਼ਨਰ ਦੀ ਕੋਠੀ ਦੇ ਬਾਹਰ ਪੈਟਰੋਲ ਅਤੇ ਲਾਈਟਰ ਲੈ ਕੇ ਪਹੁੰਚ ਗਿਆ ਅਤੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਸ ਕੋਲੋਂ ਲਾਈਟਰ ਖੋਹ ਕੇ ਉਸ ਦੀ ਜਾਨ ਬਚਾਈ।ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦਾ ਨਾਂ ਪੰਕਜ ਸੋਨੀ ਹੈ। ਉਸ ਨੇ ਇਸ ਮਾਮਲੇ ਸਬੰਧੀ ਇੰਟਰਨੈੱਟ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਸ਼ਹਿਰ ਦੇ ਕੁਝ ਸੱਟੇਬਾਜ਼ਾਂ ਦੇ ਨਾਂ ਲਿਖ ਕੇ ਕਿਹਾ ਹੈ ਕਿ ਉਸ ਨੇ ਕੁਝ ਲੋਕਾਂ ਨਾਲ ਨਾਰਾਜ਼ ਹੋ ਕੇ ਇਹ ਘਿਨੌਣਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।