
ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਬਠਿੰਡਾ ਦੇ ਭਗਵਾਨ ਪਰਸ਼ੂਰਾਮ ਨਗਰ ‘ਚ 23 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਆਕਾਸ਼ ਨਾਂ ਦਾ ਮ੍ਰਿਤਕ ਨੌਜਵਾਨ ਆਪਣੀਆਂ ਭੈਣਾਂ ਨਾਲ ਛੇੜਛਾੜ ਦਾ ਵਿਰੋਧ ਕਰ ਰਿਹਾ ਸੀ। ਗੁੱਸੇ ‘ਚ ਆ ਕੇ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਨੌਜਵਾਨ ਦੀ ਕੁੱਟਮਾਰ ਕੀਤੀ। ਮੁਲਜ਼ਮ ਦਾ ਨਾਂ ਵੀ ਆਕਾਸ਼ (ਬੋਹੇਮੀਆ) ਹੈ। ਬਠਿੰਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ 10 ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।