
ਜਲੰਧਰ/ ਸ਼ਿੰਦਰਪਾਲ ਸ਼ਿੰਘ ਚਾਹਲ
ਕੁਲਦੀਪ ਸਿੰਘ ਚਾਹਲ IPS ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਣ ‘ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਅਹੁਦਾ ਸੰਭਾਲਦੇ ਹੀ ਉਨ੍ਹਾਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਲਾਅ ਐਂਡ ਆਰਡਰ ਸਖ਼ਤੀ ਨਾਲ ਬਹਾਲ ਕਰਨ ਲਈ ਨਿਰਦੇਸ਼ ਜਾਰੀ ਕੀਤੇ। ਆਈਪੀਐੱਸ ਕੁਲਦੀਪ ਸਿੰਘ 12 ਸਾਲ ਬਾਅਦ ਪੁਲਿਸ ਕਮਿਸ਼ਨਰ ਬਣ ਕੇ ਜਲੰਧਰ ਵਾਪਸ ਪਰਤੇ ਹਨ। 2010 ਵਿਚ ਕੁਲਦੀਪ ਸਿੰਘ ਚਾਹਲ ਥਾਣਾ ਨੰਬਰ 4 ਵਿਚ ਥਾਣਾ ਮੁਖੀ ਦੇ ਰੂਪ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਆਪਣੇ ਕਰੀਅਰ ਵਿਚ ਆਈਪੀਐੱਸ ਕੁਲਦੀਪ ਸਿੰਘ ਚਾਹਲ ਕਈ ਗੈਂਗਸਟਰਾਂ ਨੂੰ ਜੇਲ੍ਹਂ ਦੀਆਂ ਸਲਾਖਾਂ ਪਿੱਛੇ ਭੇਜ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਕਈ ਵੱਡੇ ਗੈਂਗਸਟਰ ਦਾ ਐਨਕਾਊਂਟਰ ਵੀ ਕਰ ਚੁੱਕੇ ਹਨ। ਕੁਲਦੀਪ ਸਿੰਘ ਚਾਹਲ ਜਲੰਧਰ ਸਮੇਤ ਕਈ ਜ਼ਿਲਿ੍ਹਆਂ ਵਿਚ ਬਤੌਰ ਐੱਸਐੱਚਓ, ਏਐੱਸਪੀ, ਐੱਸਪੀ ਦੇ ਰੂਪ ਵਿਚ ਸੇਵਾਵਾਂ ਦੇ ਚੁੱਕੇ ਹਨ ਅਤੇ ਐੱਸਐੱਸਪੀ ਬਣਨ ਤੋਂ ਬਾਅਦ ਉਹ ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਮੁਹਾਲੀ ਤਰਨਤਾਰਨ ਅਤੇ ਚੰਡੀਗੜ੍ਹ ਵਿਚ ਐੱਸਐੱਸਪੀਜ਼ ਦੀਆਂ ਸੇਵਾਵਾਂ ਦੇ ਚੁੱਕੇ ਹਨ।