
ਡੇਵੀਏਟ ਦੇ ਸਾਬਕਾ ਵਿਦਿਆਰਥੀ ਵੱਲੋਂ ਬੀਤੇ ਦਿਨੀਂ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਨੇ ਉਸ ਵੇਲੇ ਤੂਲ ਫੜ ਲਿਆ ਜਦੋਂ ਪਰਿਵਾਰਕ ਮੈਂਬਰ ਡੀਏਵੀ ਕਾਲਜ ਫਲਾਈਓਵਰ ‘ਤੇ ਲਾਸ਼ ਨੂੰ ਸੜਕ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਲੱਗੇ। ਮੌਕੇ ‘ਤੇ ਪੁਲਿਸ ਦੇ ਉੱਚ ਅਧਿਕਾਰੀ ਜਾਮ ਖੁਲ੍ਹਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ।
ਮ੍ਰਿਤਕ ਵਿਦਿਆਰਥੀ ਸ਼ਿਵਮ ਮਲਹੋਤਰਾ ਦੇ ਪਿਤਾ ਜਤਿੰਦਰ ਮਲਹੋਤਰਾ ਨੇ ਦੱਸਿਆ ਕਿ ਪਿਛਲੇ ਸਾਲ ਕਾਲਜ ਵਿੱਚ ਲੜਾਈ ਝਗੜਾ ਹੋਇਆ ਸੀ ਜਿਸ ਵਿੱਚ ਕਾਲਜ ਪ੍ਰਬੰਧਕਾਂ ਵੱਲੋਂ ਮੇਰੇ ਲੜਕੇ ਸ਼ਿਵਮ ਮਲਹੋਤਰਾ ਦਾ ਨਾਂ ਨਾਜਾਇਜ਼ ਤੌਰ ’ਤੇ ਪਾ ਦਿੱਤਾ ਗਿਆ ਸੀ
, ਜਿਸ ਸਬੰਧੀ ਧਾਰਾ 307 ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਜਿਸ ‘ਚ ਸ਼ਿਵਮ ਮਲਹੋਤਰਾ ਕਾਫੀ ਡਿਪ੍ਰੈਸ਼ਨ ‘ਚ ਰਹਿੰਦੇ ਸਨ।