JalandharPunjab

ਹੈਰੋਇਨ, ਲੱਖਾਂ ਦੀ ਡੱਰਗ ਮਨੀ ਅਤੇ ਭਾਰੀ ਮਾਤਰਾ ‘ਚ ਨਜਾਇਜ਼ ਸ਼ਰਾਬ ਸਮੇਤ 4 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ।

ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ ਪੀ.ਪੀ.ਐਸ ਉਪ ਪੁਲਿਸ ਕਪਤਾਨ , ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਨੇ 10 ਗ੍ਰਾਮ ਹੈਰੋਇਨ ਅਤੇ 12 ਲੱਖ 80 ਹਜਾਰ ਰੁਪਏ ਡੱਰਗ ਮਨੀ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਭਾਰੀ ਮਾਤਰਾ 200 ਪੇਟੀਆਂ ਸ਼ਰਾਬ ਠੇਕਾ ਚੰਡੀਗੜ੍ਹ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਹਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮਿਤੀ 24-08-2022 ਨੂੰ ਬਾਹਦ ਰਕਬਾ ਪੁਲ ਸੂਆ ਕਪੂਰ ਪਿੰਡ ਏਰੀਆ ਥਾਣਾ ਪਤਾਰਾ ਤੋ ਨਰਿੰਦਰ ਸਿੰਘ ਉਰਫ ਕਾਕਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜੀਆ ਸਹੋਤਾ ਖੁਰਦ ਥਾਣਾ ਗੜਦੀਵਾਲ ਜਿਲ੍ਹਾ ਹੁਸ਼ਿਆਰਪੁਰ ਅਤੇ ਕੁਲਦੀਪ ਕੁਮਾਰ ਉਰਫ ਦੀਪਾ ਪੁੱਤਰ ਫਕੀਰ ਚੰਦ ਵਾਸੀ ਮੁੱਹਲਾ ਕੋਲਸਰ ਖੋਥੜਾ ਰੋਡ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਕਾਬੂ ਕਰਕੇ ਉਹਨਾ ਦੇ ਕਬਜਾ ਵਿੱਚਲੇ ਟਰੱਕ ਨੰਬਰੀ PB – 07 – BG – 2755 ਵਿੱਚੋਂ ਤਲਾਸ਼ੀ ਦੌਰਾਨ 200 ਪੇਟੀਆਂ ਸ਼ਰਾਬ ਠੇਕਾ ( 1,800,000 ML ) ਮਾਰਕਾ UK No.1 ਚੰਡੀਗੜ੍ਹ ਬ੍ਰਾਮਦ ਕਰਕੇ ਮੁੱਕਦਮਾ ਨੰਬਰ 68 ਮਿਤੀ 24-08-2022 ਅ / ਧ 61-1-14 Exise Act ਥਾਣਾ ਪਤਾਰਾ ਜਿਲ੍ਹਾ ਜਲੰਧਰ – ਦਿਹਾਤੀ ਦਰਜ ਰਜਿਸਟਰ ਕੀਤਾ ਹੈ । ਦੋਸ਼ੀਆ ਨੇ ਟੱਰਕ ਵਿੱਚ ਇੱਕ ਵੱਖਰਾ ਖਾਨਾ ਬਣਾਇਆ ਹੋਇਆ ਹੈ ਜਿਸ ਵਿੱਚ ਇਹ ਸ਼ਰਾਬ ਨੂੰ ਲੁਕਾ ਛੁਪਾ ਕੇ ਲਿਆਂਦੇ ਸੀ। ਨਰਿੰਦਰ ਸਿੰਘ ਉਰਫ ਕਾਕਾ ਪਹਿਲਾਂ ਵੀ ਚੰਡੀਗੜ੍ਹ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਪੰਜਾਬ ਵਿੱਚ ਵੇਚਦਾ ਰਿਹਾ ਹੈ। ਨਰਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦਾ ਮੁੱਕਦਮਾ ਥਾਣਾ ਗੜਦੀਵਾਲ ਜਿਲ੍ਹਾ ਹੁਸ਼ਿਆਰਪੁਰ ਵਿਖੇ ਦਰਜ ਰਜਿਸਟਰ ਹੈ ਅਤੇ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ ਪਰ ਜੇਲ ਤੋਂ ਬਾਹਰ ਆਇਆ ਸੀ । ਦੋਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਇਸੇ ਤਰਾਂ ਮਿਤੀ 17-08-2022 ਨੂੰ ਏ.ਐਸ.ਆਈ ਗੁਰਮੀਤ ਰਾਮ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ ਸਮੇਤ ਪੁਲਿਸ ਪਾਰਟੀ ਨੇ ਬਾਹਦ ਰਕਬਾ ਗੰਨਾ ਪਿੰਡ ਤੋਂ ਦੋਸ਼ੀ ਸੁਨੀਲ ਕੁਮਾਰ ਉਰਫ ਸ਼ੀਲੀ ਪੁੱਤਰ ਬਲਵੀਰ ਚੰਦ ਵਾਸੀ ਗੰਨਾ ਪਿੰਡ ਥਾਣਾ ਫਿਲੋਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 10 ਗ੍ਰਾਮ ਹੈਰੋਇਨ ਅਤੇ 1,50,000 / – ਰੁਪਏ ਡੱਰਗ ਮਨੀ ਬ੍ਰਾਮਦ ਕਰਕੇ ਮੁੱਕਦਮਾ ਨੰਬਰ 227 ਮਿਤੀ 17-08-2022 ਅ / ਧ 218,29-61-85 NDPS Act ਥਾਣਾ ਫਿਲੌਰ ਜਿਲ੍ਹਾ ਜਲੰਧਰ – ਦਿਹਾਤੀ ਦਰਜ ਰਜਿਸਟਰ ਕੀਤਾ ਸੀ । ਸੁਨੀਲ ਕੁਮਾਰ ਨੇ ਪੁੱਛ – ਗਿੱਛ ਦੋਰਾਨ ਦੱਸਿਆ ਕਿ ਉਸ ਦਾ ਭਰਾ ਸੁਮਿਤ ਕੁਮਾਰ ਉਰਫ ਸ਼ੰਭੂ ਜੋ ਕਿ ਹੈਰੋਇਨ ਦੇ ਕੇਸ ਵਿੱਚ ਕਪੂਰਥਲਾ ਜੇਲ ਵਿੱਚ ਬੰਦ ਹੈ। ਜੋ ਦੋਨੋ ਭਰਾ ਮਿੱਲ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਮਗਲਿੰਗ ਕਰਦੇ ਸਨ। ਜਿਸ ਤੋ ਦੋਨਾ ਭਰਾਵਾਂ ਨੇ ਲੱਖਾਂ ਰੁਪਏ ਜੋੜੇ ਹਨ ਜੋ ਸੁਨੀਲ ਕੁਮਾਰ ਉਰਫ ਸ਼ੀਲੀ ਨੇ 11 ਲੱਖ 30 ਹਜਾਰ ਰੁਪਏ ਆਪਣੇ ਘਰ ਵਿੱਚ ਲੁੱਕਾ ਛੁਪਾ ਕੇ ਰੱਖੇ ਹੋਏ ਹਨ। ਜਿਸ ਤੇ ਉਸ ਦੇ ਘਰੋ ਸੁਨੀਲ ਕੁਮਾਰ ਉਰਫ ਸ਼ੀਲੀ ਵਲੋਂ ਲੁੱਕਾ ਛੁਪਾ ਕੇ ਰੱਖੇ ਹੋਏ 11 ਲੱਖ 30 ਹਜਾਰ ਰੁਪਏ ਹੋਰ ਬ੍ਰਾਮਦ ਕੀਤੇ ਗਏ। ਜੋ ਮੁੱਕਦਮਾ ਵਿੱਚ 10 ਗ੍ਰਾਮ ਹੈਰੋਇਨ ਸਮੇਤ ਕੁੱਲ 12 ਲੱਖ 80 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ । ਸੁਨੀਲ ਕੁਮਾਰ ਦੇ ਭਰਾ ਸੁਮਿਤ ਕੁਮਾਰ ਉਰਫ ਸ਼ੰਭੂ ਨੂੰ ਮਿਤੀ 23 08-2022 ਨੂੰ ਪ੍ਰੋਡਕਸ਼ਨ ਵਾਰੰਟ ਪਰ ਜੇਲ ਕਪੂਰਥਲਾ ਤੋਂ ਲਿਆ ਕੇ ਗ੍ਰਿਫਤਾਰ ਕੀਤਾ ਗਿਆ ਹੈ। ਉਕਤ 12 ਲੱਖ 80 ਹਜਾਰ ਰੁਪਏ ਡਰੱਗ ਮਨੀ ਦੀ ਵਰਤੋ ਨਾਲ ਦੋਨਾ ਭਰਾਵਾਂ ਨੇ ਹੋਰ ਹੈਰੋਇਨ ਲਿਆ ਕੇ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਨੀ ਸੀ।

Leave a Reply

Your email address will not be published.

Back to top button